ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਗਾਏ ਗਏ ਇਲਜ਼ਾਮਾਂ ‘ਤੇ ਇਕ ਵਾਰ ਫਿਰ ਬੰਟੀ ਬੈਂਸ ਵੱਲੋਂ ਜਵਾਬ ਦਿੱਤਾ ਗਿਆ ਹੈ। ਬੰਟੀ ਬੈਂਸ ਨੇ ਆਪਣੇ ‘ਤੇ ਲਗਾਏ ਇਲਜ਼ਾਮਾਂ ਨੂੰ ਨਕਾਰਿਆ ਹੈ। ਮੂਸੇਵਾਲਾ ਦੀ ਮਾਤਾ ਚਰਨ ਕੌਰ ਨਾਲ ਬੰਟੀ ਬੈਂਸ ਨੇ ਇਕ ਆਡੀਓ ਸਾਂਝੀ ਕੀਤੀ ਹੈ ਜਿਸ ਵਿਚ ਸਿੱਧੂ ਦੇ ਮਾਪਿਆਂ ਨੂੰ ਸਟੈਂਡ ਕਲੀਅਰ ਕਰਨ ਦੀ ਅਪੀਲ ਕੀਤੀ ਹਾਂ।
ਉਨ੍ਹਾਂ ਕਿਹਾ ਕਿ ਮੈਂ ਚੋਰ ਹਾਂ, ਉਨ੍ਹਾਂ ਦੇ ਕਰੋੜਾਂ ਰੁਪਏ ਖਾ ਗਿਆ। ਮੈਂ ਠੱਗ ਚੋਰ ਦਾ ਟੈਗ ਇਸ ਤਰ੍ਹਾਂ ਨਹੀਂ ਲਗਵਾਉਣਾ, ਫ੍ਰੀ ਵਿਚ ਸੇਵਾ ਕਰਕੇ। ਤਾਂ ਬੰਟੀ ਬੈਂਸ ਵੱਲੋਂ ਕਿਹਾ ਗਿਆ ਕਿ ਮੈਂ ਸਿੱਧੂ ਦੇ ਮਾਪਿਆਂ ਦੇ 30-32-35 ਕਰੋੜ ਖਾ ਗਿਆ? ਉਹ ਮੇਰੇ ‘ਤੇ ਚੋਰ ਦਾ ਟੈਗ ਲਗਾ ਰਹੇ ਹਨ। ਮੈਂ ਚੋਰ ਹਾਂ ਜਾਂ ਸਿਰਫ ਮੈਨੂੰ ਮੇਰੇ ਨਾਂ ਨੂੰ ਇਸਤੇਮਾਲ ਕਰ ਰਹੇ ਹਨ। 125 ਕਰੋੜ ਰੁਪਏ ਦੀ ਪੈਂਡਿੰਗ ਪੇਮੈਂਟ ਕਢਵਾਉਣ ਲਈ ਸ਼ਬੀਰ ਮੋਮਿਨ ਨਾਂ ਦੇ ਸ਼ਖਸ ‘ਤੇ ਬੰਟੀ ਬੈਂਸ ਵੱਲੋਂ ਦੋਸ਼ ਲਗਾਏ ਗਏ ਸਨ।
ਇਹ ਵੀ ਪੜ੍ਹੋ : ਫਤਹਿਗੜ੍ਹ ਸਾਹਿਬ ਦੀ ਤਹਿਸੀਲਦਾਰ ਸਸਪੈਂਡ, ਕੰਮਕਾਜ ਵਿਚ ਗੜਬੜੀਆਂ ਦੀ ਮਿਲ ਰਹੀਆਂ ਸੀ ਸ਼ਿਕਾਇਤਾਂ
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਆਪਣੇ ਪੁੱਤਰ ਦੀ ਆਮਦਨ ਲਈ ਇਨਸਾਫ ਦੀ ਮੰਗ ਕਰਦੇ ਹੋਏ SSP ਦਫਤਰ ਵਿਚ ਧਰਨਾ ਦਿੱਤਾ। ਪਰਿਵਾਰ ਨੇ ਮੂਸੇਵਾਲਾ ਦੇ ਸੋਸ਼ਲ ਮੀਡੀਆ ਹੈਂਡਲਾਂ ਤੋਂ ਤੇ ਡਿਜੀਟਲ ਪਲੇਟਫਾਰਮਾਂ ਤੋਂ ਕਮਾਈ ਵਿਚ ਗੜਬੜੀਆਂ ਦਾ ਦੋਸ਼ ਲਗਾਇਆ ਹੈ। ਸਾਰੇ ਮਾਮਲਾ ਮੂਸੇਵਾਲਾ ਦੇ ਗੀਤਾਂ ਦੀ ਰਾਇਲਟੀ ਦੇ ਨਾਲ ਜੁੜਿਆ ਹੋਇਆ ਹੈ ਤੇ ਸ਼ੁਬੀਰ ਮੋਮਿਨ ਨਾਲ ਜੁੜੀ ਚੈਟ ਵੀ ਸਾਂਝੀ ਕੀਤੀ ਗਈ ਸੀ। ਚੈਟ ਵਿਚ ਬੰਟੀ ਬੈਂਸ ਨੇ ਸਿੱਧੂ ਦੇ ਮਾਪਿਆਂ ਨੂੰ ਪੈਸੇ ਦੇਣ ਦੀ ਗੱਲ ਕਹੀ ਸੀ। ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਮੈਂ ਸਿੱਧੂ ਦੇ ਮਾਪਿਆਂ ਦੇ ਨਾਲ ਹਾਂ।
ਮੂਸੇਵਾਲਾ ਦੇ ਮਾਪਿਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 2025 ਵਿਚ ਡਾਇਰੈਕਟਰ ਜਨਰਲ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮਾਤਾ ਚਰਨ ਕੌਰ ਮੁਤਾਬਕ ਉਹ ਲਗਾਤਾਰ ਇਨਸਾਫ ਲਈ ਧੱਕੇ ਖਾ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ।
ਵੀਡੀਓ ਲਈ ਕਲਿੱਕ ਕਰੋ -:
























