ਈਡੀ ਨੇ ਇਕ ਵਾਰ ਫਿਰ ਤੋਂ ਸਿਆਸੀ ਹਲਕਿਆਂ ਵਿਚ ਹਲਚਲ ਮਚਾ ਦਿੱਤੀ ਹੈ। ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਦਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ‘ਤੇ ਈਡੀ ਨੇ ਛਾਪਾ ਮਾਰਿਆ ਹੈ। ਡਾ. ਅਮਨਦੀਪ ਕੌਰ ਅਰੋੜਾ ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਵੀ ਹੈ। ਵਿਧਾਨ ਸਭਾ ਚੋਣਾਂ 2027 ਲਈ ਅਮਨਦੀਪ ਕੌਰ ਨੂੰ ‘ਆਪ’ ਦੀ ਪਹਿਲੀ ਸੂਚੀ ਵਿਚ ਮੋਗਾ ਤੋਂ ਟਿਕਟ ਮਿਲਿਆ ਹੈ।
ਅੱਜ ਸਵੇਰੇ ਲਗਭਗ 6 ਵਜੇ ਈਡੀ ਦੀ ਟੀਮ ਡਾ. ਅਮਨਦੀਪ ਕੌਰ ਅਰੋੜਾ ਦੇ ਮੋਗਾ ਸਥਿਤ ਦੋਵੇਂ ਰਿਹਾਇਸ਼ਾਂ ‘ਤੇ ਪਹੁੰਚੀ। ਵਿਧਾਇਕ ਅਰੋੜਾ ਘਰ ‘ਤੇ ਹੀ ਮੌਜੂਦ ਸਨ ਤੇ ਈਡੀ ਦੀ ਟੀਮ ਨੇ ਉਨ੍ਹਾਂ ਤੋਂ ਪੁੱਛਗਿਛ ਕੀਤੀ। ਫਿਲਹਾਲ ਕਿਸ ਮਾਮਲੇ ਵਿਚ ਈਡੀ ਨੇ ਕਾਰਵਾਈ ਕੀਤੀ ਹੈ, ਇਸ ਦੀ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ ‘ਤੇ ED ਦੀ ਰੇਡ ਖ਼ਤਮ, 40 ਘੰਟਿਆਂ ਤੱਕ ਖੰਗਾਲੇ ਰਿਕਾਰਡ, ਕੁਝ ਨਹੀਂ ਮਿਲਿਆ
ਕਾਰਵਾਈ ਨੂੰ ਲੈ ਕੇ ਇਲਾਕੇ ਵਿਚ ਕਾਫੀ ਚਰਚਾ ਦਾ ਮਾਹੌਲ ਹੈ। ਛਾਪੇਮਾਰੀ ਦੌਰਾਨ ਕਿਹੜੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਜਾਂਚ ਪੂਰੀ ਹੋਣ ਮਗਰੋਂ ਹੀ ਸਪੱਸ਼ਟ ਹੋਵੇਗਾ ਕੀ ਕਾਰਵਾਈ ਦੇ ਪਿੱਛੇ ਕੀ ਕਾਰਨ ਹੈ। ਜਾਂਚ ਏਜੰਸੀ ਵੱਲੋਂ ਅਧਿਕਾਰਕ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








