ਵਿਸਾਖੀ ਮੌਕੇ ਪਾਕਿਸਤਾਨ ਵਿਚ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਜਥੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡਾ ਫੈਸਲਾ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਵਿਸਾਖੀ ‘ਤੇ ਪਾਕਿ ਜਾਣ ਵਾਲੇ ਸਿੱਖ ਜਥੇ ‘ਚ ਕੋਈ ਵੀ ਇਕੱਲੀ ਮਹਿਲਾ ਨਹੀਂ ਜਾਵੇਗੀ। ਸ਼੍ਰੋਮਣੀ ਕਮੇਟੀ ਜਥੇ ਨਾਲ ਕਿਸੇ ਵੀ ਇਕੱਲੀ ਮਹਿਲਾ ਨੂੰ ਨਹੀਂ ਭੇਜ ਰਹੀ, ਅਸੀਂ ਇਕੱਲੀ ਮਹਿਲਾ ਦਾ ਪਾਸਪੋਰਟ ਲੈਣਾ ਬੰਦ ਕਰ ਦਿੱਤਾ ਹੈ।

ਸ਼੍ਰੋਮਣੀ ਕਮੇਟੀ ਨੇ ਇਹ ਫੈਸਲਾ ਸਰਬਜੀਤ ਕੌਰ ਉਰਫ਼ ਨੂਰ ਹੁਸੈਨ ਮਾਮਲੇ ਮਗਰੋਂ ਲਿਆ ਹੈ, ਜੋਕਿ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਜਥੇ ਨਾਲ ਪਾਕਿਸਤਾਨ ਗਈ ਸੀ। ਯਾਤਰਾ ਤੋਂ ਬਾਅਦ ਉਹ ਵਾਪਸ ਭਾਰਤ ਨਹੀਂ ਆਈ ਅਤੇ ਬਾਅਦ ਵਿੱਚ ਉਸ ਬਾਰੇ ਖਬਰਾਂ ਸਾਹਮਣੇ ਆਈਆਂ ਕਿ ਉਸ ਨੇ ਇਸਲਾਮ ਧਰਮ ਕਬੂਲ ਕਰ ਲਿਆ ਅਤੇ ਪਾਕਿਸਤਾਨ ਦੇ ਰਹਿਣ ਵਾਲੇ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ।
ਇਹ ਵੀ ਪੜ੍ਹੋ : ਈਰਾਨ-ਇਜ਼ਰਾਈਲ ਜੰਗ ਵਿਚਾਲੇ ਵੱਡਾ ਫ਼ੈਸਲਾ, ਦੁਬਈ ‘ਚ ਗੁਰਦੁਆਰਾ ਸਾਹਿਬ ਕੀਤਾ ਗਿਆ ਬੰਦ
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਮੰਨਣ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਅਸੀਂ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਜਾਂਦੇ ਹਾਂ ਸਾਨੂੰ ਉਹ ਆਸਥਾ ਹੀ ਰੱਖ ਜਾਣਾ ਚਾਹੀਦਾ ਹੈ, ਜੇ ਕੋਈ ਉਸ ਤਰ੍ਹਾਂ ਦੀ ਕੁਤਾਹੀ ਕਰਦਾ ਹੈ ਜਿਵੇਂ ਪਹਿਲਾਂ ਉਸ ਬੀਬੀ ਨੇ ਕੀਤੀ ਸੀ ਤਾਂ ਇਸ ਨਾਲ ਸਾਡੇ ਦੇਸ਼ ਦੀ, ਕੌਮੀ ਦੀ ਬਦਨਾਮੀ ਹੁੰਦੀ ਹੈ। ਅਸੀਂ ਇਸ ਕਰਕੇ ਸਖਤੀ ਕੀਤੀ ਹੈ। ਸਾਡੀ ਹੁਣ ਵੀ ਇਹ ਕੋਸ਼ਿਸ਼ ਹੈ ਕਿ ਉਹ ਬੀਬੀ ਇਧਰ ਆ ਜਾਵੇ ਤੇ ਉਸ ਨੂੰ ਸਜਾ ਦਿੱਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .








