ਗੁਰੂਗ੍ਰਾਮ ਦੇ ਸੈਕਟਰ 29 ਵਿੱਚ ਇੱਕ ਰੀਅਲ ਅਸਟੇਟ ਕੰਪਨੀ ਦੇ ਮੈਨੇਜਰ ਦਾ ਉਸ ਦੇ ਵਿਆਹ ਤੋਂ ਇੱਕ ਮਹੀਨਾ ਪਹਿਲਾਂ ਕਤਲ ਕਰ ਦਿੱਤਾ ਗਿਆ। ਮ੍ਰਿਤਕ ਯੁਵਰਾਜ ਸਿੰਘ ਮਨਚੰਦਾ ਆਪਣੇ ਵਿਆਹ ਦੀ ਸ਼ੇਰਵਾਨੀ ਪਸੰਦ ਕਰਕੇ ਆਪਣੇ ਨਾਲ ਕੰਮ ਕਰ ਚੁੱਕੀ ਮਹਿਲਾ ਨੂੰ ਪੈਸਿਆਂ ਦੇ ਵਿੱਤੀ ਲੈਣ-ਦੇਣ ਨੂੰ ਲੈ ਕੇ ਮਿਲਣ ਗਿਆ ਸੀ, ਜਿਸ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਯੁਵਰਾਜ ਸਿੰਘ ਮਨਚੰਦਾ ਦੇ ਕਤਲ ਦੀ ਪੁਲਿਸ ਜਾਂਚ ਵਿੱਚ ਕਈ ਮਹੱਤਵਪੂਰਨ ਖੁਲਾਸੇ ਹੋਏ ਹਨ। ਜਾਂਚ ਅਧਿਕਾਰੀਆਂ ਦੇ ਅਨੁਸਾਰ, ਯੁਵਰਾਜ ਦਾ ਕਤਲ ਉਸਦੀ ਸਾਬਕਾ ਸਹਿਯੋਗੀ, ਅਨਿਆ ਵਤਸ ਅਤੇ ਉਸ ਦੇ ਲਿਵ-ਇਨ ਪਾਰਟਨਰ ਸੰਯਮ ਸਚਦੇਵਾ ਨੇ ਪੈਸਿਆਂ ਦੇ ਝਗੜੇ ਤੋਂ ਬਾਅਦ ਕੀਤਾ ਸੀ। ਯੁਵਰਾਜ ਨੇ ਅਨਿਆ ਨੂੰ ਕੁਝ ਪੈਸੇ ਉਧਾਰ ਦਿੱਤੇ ਸਨ, ਜੋ ਉਹ ਆਪਣੇ ਵਿਆਹ ਕਰਕੇ ਵਾਪਸ ਮੰਗ ਰਿਹਾ ਸੀ।
ਦਿੱਲੀ ਦੇ ਰਹਿਣ ਵਾਲੇ ਯੁਵਰਾਜ ਦਾ ਅਕਤੂਬਰ ਵਿੱਚ ਵਿਆਹ ਹੋਣਾ ਤੈਅ ਸੀ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਉਹ 6 ਸਤੰਬਰ ਨੂੰ ਵਿਆਹ ਦੀ ਸ਼ਾਪਿੰਗ ਦਾ ਕਹਿ ਕੇ ਕਰਕੇ ਘਰੋਂ ਨਿਕਲਿਆ ਸੀ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਉਸ ਦਾ ਮੋਬਾੀਲ ਫੋਨ ਬੰਦ ਆਉਣ ‘ਤੇ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪੰਜ ਦਿਨ ਤੱਕ ਵੀ ਸੁਰਾਗ ਨਹੀਂ ਮਿਲਿਆ ਤਾਂ ਉਨ੍ਹਾਂ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। 10 ਸਤੰਬਰ ਨੂੰ ਬਾਦਸ਼ਾਹਪੁਰ ਵਿੱਚ ਇੱਕ ਨਾਲੇ ਵਿੱਚੋਂ ਉਸਦੀ ਲਾਸ਼ ਬਰਾਮਦ ਹੋਈ। ਕਿਉਂਕਿ ਉਸ ਸਮੇਂ ਉਸਦੀ ਪਛਾਣ ਨਹੀਂ ਹੋ ਸਕੀ, ਇਸ ਲਈ ਪੁਲਿਸ ਨੇ ਤਿੰਨ ਦਿਨਾਂ ਬਾਅਦ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਜਾਂਚ ਵਿਚ ਉਸ ਦੀ ਸਾਬਕਾ ਕਲੀਗ ਆਨਿਆ ਵਤਸ ਦਾ ਨਾਂ ਸਾਹਮਣੇ ਆਇਆ।

ਦੱਖਣ-ਪੂਰਬੀ ਦਿੱਲੀ ਦੇ ਡੀਸੀਪੀ ਵਿਨੀਤ ਕੁਮਾਰ ਨੇ ਦੱਸਿਆ ਕਿ ਜਾਂਚ ਦੌਰਾਨ, ਉੱਤਰਾਖੰਡ ਦੇ ਕੈਂਚੀ ਧਾਮ ਵਿੱਚ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੀਸੀਟੀਵੀ ਫੁਟੇਜ, ਮੋਬਾਈਲ ਨਿਗਰਾਨੀ ਅਤੇ ਕਾਲ ਡਿਟੇਲ ਰਿਕਾਰਡ ਦੀ ਵਰਤੋਂ ਕੀਤੀ ਗਈ। ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਕਤਲ ਦਾ ਇਕਬਾਲ ਕੀਤਾ। ਇਸ ਵੇਲੇ ਦੋਵੇਂ ਪੁਲਿਸ ਰਿਮਾਂਡ ‘ਤੇ ਹਨ ਅਤੇ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਪੁੱਛਗਿੱਛ ਦੌਰਾਨ ਮੁੱਖ ਦੋਸ਼ੀ, ਅਨਿਆ, ਲਗਾਤਾਰ ਆਪਣੇ ਬਿਆਨ ਬਦਲ ਰਹੀ ਹੈ। ਸ਼ੁਰੂ ਵਿੱਚ, ਦੋਵਾਂ ਦੋਸ਼ੀਆਂ ਨੇ ਕਿਹਾ ਕਿ ਉਨ੍ਹਾਂ ਨੇ ਯੁਵਰਾਜ ਨੂੰ ਗਰਦਨ ਵਿੱਚ ਦੋ ਵਾਰ ਗੋਲੀਆਂ ਮਾਰ ਕੇ ਮਾਰਿਆ ਸੀ, ਪਰ ਹੁਣ ਅਨਿਆ ਨੇ ਉਸਦਾ ਗਲਾ ਘੁੱਟਣ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਦੋਸ਼ੀਆਂ ਨੇ ਲਾਸ਼ ਨੂੰ ਕਾਰ ਵਿੱਚ ਲੁਕਾਏ ਜਾਣ ਦੇ ਸਮੇਂ ਬਾਰੇ ਆਪਣੇ ਬਿਆਨ ਸੱਤ ਘੰਟਿਆਂ ਤੋਂ ਦੋ ਦਿਨਾਂ ਤੱਕ ਬਦਲ ਦਿੱਤੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਭਲਕੇ ਨਹੀਂ ਲੱਗੇਗਾ iPhone ਲੰਗਰ, ਪ੍ਰਸ਼ਾਸਨ ਨੇ ਇਸ ਵਜ੍ਹਾ ਕਰਕੇ ਲਾਈ ਰੋਕ
ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਅਨਿਆ ਵਿਰੁੱਧ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਉਸ ਵਿਰੁੱਧ ਦਿੱਲੀ ਦੇ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਵਿੱਚ ਕੁੱਲ 1.25 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਉਸ ‘ਤੇ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਵਜੋਂ ਪੇਸ਼ ਹੋ ਕੇ ਲੋਕਾਂ ਤੋਂ ਪੈਸੇ ਵਸੂਲਣ ਦਾ ਦੋਸ਼ ਹੈ। ਉਸ ਦੇ ਸਾਥੀ, ਸੰਯਮ ਸਚਦੇਵਾ ਵਿਰੁੱਧ ਵੀ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








