ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਮਹਿਮਦ ਮੰਦਰਾਵਾਲਾ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਤੇ ਸਾਬਕਾ ਫੌਜੀ ਕੁਲਜੀਤ ਸਿੰਘ ਸੰਧੂ ਦੀ ਮ੍ਰਿਤਕ ਦੇਹ ਸੜਕ ਕਿਨਾਰੇ ਮਿਲੀ। ਉਹ 3 ਦਿਨ ਤੋਂ ਲਾਪਤਾ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਲਜੀਤ ਸਿੰਘ ਆਪਣੇ ਪੋਤਰੇ ਦਾ ਸਰਟੀਫਿਕੇਟ ਲੈਣ ਲਈ ਫਤਿਹਗੜ੍ਹ ਚੂੜੀਆਂ ਗਏ ਸੀ ।
ਪਰਿਵਾਰ ਵਾਲਿਆਂ ਮੁਤਾਬਕ ਕੁਲਜੀਤ ਸਿੰਘ 21 ਸਤੰਬਰ ਦੀ ਸਵੇਰੇ ਲਗਭਗ 10.15 ਵਜੇ ਘਰ ਤੋਂ ਕੰਮ ਲਈ ਨਿਕਲੇ ਸੀ। ਇਸ ਦੇ ਬਾਅਦ ਉਹ ਨਹੀਂ ਪਰਤੇ। ਪਰਿਵਾਰ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਤੇ ਕਈ ਥਾਵਾਂ ‘ਤੇ ਲੱਭਿਆ ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਹੁਣ ਰਮਦਾਸ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਮਿਲਣ ਮਗਰੋਂ ਪਰਿਵਾਰ ਵਿਚ ਸੋਗ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਜਥੇਦਾਰ ਗੜਗੱਜ ਨੇ ਪਾਕਿਸਤਾਨ ਪੰਜਾਬ ਦੀ CM ਨੂੰ ਲਿਖੀ ਚਿੱਠੀ, ਲਾਹੌਰ ’ਚ ਸਿੱਖ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਦੀ ਕੀਤੀ ਮੰਗ
ਪੁਲਿਸ ਨੇ ਲਾਸ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਨੂੰ ਅੱਗੇ ਵਧਾ ਦਿੱਤਾ ਹੈ। ਪੁਲਿਸ ਇਹ ਪਤਾ ਲਗਾਉਣ ਵਿਚ ਲੱਗੀ ਹੈ ਕਿ ਕਿਹੜੇ ਹਾਲਾਤਾਂ ਵਿਚ ਉਨ੍ਹਾਂ ਦੀ ਮੌਤ ਹੋਈ। ਪੁਲਿਸ ਆਸ-ਪਾਸ ਦੇ ਇਲਾਕੇ ਵਿਚ ਸੁਰਾਗ ਲੱਭ ਕੇ ਜਾਂਚ ਕਰ ਰਹੀ ਹੈ। ਮੌਤ ਦਾ ਅਸਲੀ ਕਾਰਨ ਪੋਸਟਮਾਰਟਮ ਰਿਪੋਰਟ ਤੇ ਜਾਂਚ ਪੂਰੀ ਹੋਣ ਦੇ ਬਾਅਦ ਹੀ ਸਪੱਸ਼ਟ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








