ਭਾਰਤ ਨੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ 19 ਦੌੜਾਂ ਤੋਂ ਹਰਾ ਕੇ ਲਗਾਤਾਰ ਦੂਜੀ ਵਾਰ ਏਸ਼ੀਅਨ ਗੇਮਸ ਵਿਚ ਮੈਨਸ ਕ੍ਰਿਕਟ ਦਾ ਗੋਲਡ ਮੈਡਲ ਜਿੱਤ ਲਿਆ ਹੈ। ਟੌਸ ਜਿੱਤ ਕੇ ਪਹਿਲਾਂ ਬੈਟਿੰਗ ਕਰਦੇ ਹੋਏ ਭਾਰਤ ਨੇ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 211 ਦੌੜਾਂ ਬਣਾਈਆਂ। ਜਵਾਬ ਵਿਚ ਪਾਕਿਸਤਾਨ ਦੀ ਟੀਮ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 192 ਦੌੜਾਂ ਹੀ ਬਣਾ ਸਕੀ।
ਪਾਕਿਸਤਾਨ ਲਈ ਹਸਨ ਨਵਾਜ ਨੇ ਸਭ ਤੋਂ ਵੱਧ 96 ਦੌੜਾਂ ਬਣਾਈਆਂ। ਸਈਮ ਅਯੂਬ ਨੇ 29 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ ਤੇ ਸ਼ਿਵਮ ਦੁਬੇ ਨੇ 2-2 ਵਿਕਟਾਂ ਲਈਆਂ। ਭਾਰਤ ਨੇ ਟੀ-20 ਇੰਟਰਨੈਸ਼ਨਲ ਵਿਚ ਪਾਕਿਸਤਾਨ ਖਿਲਾਫ ਆਪਣਾ ਸਭ ਤੋਂ ਵੱਡਾ ਸਕੋਰ ਬਣਾਇਆ। ਪਿਛਲਾ ਰਿਕਾਰਡ 192/5 ਦਾ ਸੀ, ਜੋ ਭਾਰਤ ਨੇ 2012 ਵਿਚ ਅਹਿਮਦਾਬਾਦ ਵਿਚ ਬਣਾਇਆ ਸੀ।
ਇਹ ਵੀ ਪੜ੍ਹੋ : ਇੰਡੋਨੇਸ਼ੀਆ ‘ਚ ਨੁਸਰਤ ਭਰੂਚਾ ਨਾਲ ਹਾ.ਦ/ਸਾ, ਰੀੜ੍ਹ ਦੀ ਹੱਡੀ ਫਰੈਕਚਰ, ਏਅਰ ਐਂਬੁਲੈਂਸ ਤੋਂ ਲਿਆਂਦੀ ਗਈ ਭਾਰਤ
ਭਾਰਤ ਵੱਲੋਂ ਓਪਨਰ ਅਭਿਸ਼ੇਕ ਸ਼ਰਮਾ ਤੇ ਨੇ 28 ਗੇਂਦਾਂ ‘ਤੇ 7 ਛੱਕਿਆਂ ਦੀ ਮਦਦ ਨਾਲ 61 ਦੌੜਾਂ ਬਣਾਈਆਂ ਤੇ ਤਿਲਕ ਵਰਮਾ ਨੇ 22 ਗੇਂਦਾਂ ਵਿਚ 4 ਛੱਕਿਆਂ ਦੀ ਮਦਦ ਨਾਲ ਅਰਧ-ਸੈਂਕੜੇ ਲਗਾਇਆ। ਭਾਰਤ ਨੇ ਲਗਾਤਰ ਦੂਜੀ ਵਾਰ ਏਸ਼ਿਆਡ ਕ੍ਰਿਕਟ ਦਾ ਗੋਲਡ ਮੈਡਲ ਹਾਸਿਲ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








