ਲੁਧਿਆਣਾ ਦੇ ਲਾਡੋਵਾਲ ਇਲਾਕੇ ‘ਚ ਸਾਬਕਾ ਸਰਪੰਚ ਦੇ ਕਤਲ ਮਾਮਲੇ ‘ਚ CP ਸਵਪਨ ਸ਼ਰਮਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਵਿਵਾਦ ਦੇ ਚੱਲਦਿਆਂ ਪੂਰੀ ਵਾਰਦਾਤ ਵਾਪਰੀ। ਪੁਲਿਸ ਕਮਿਸ਼ਨਰ ਮੁਤਾਬਕ ਦੋ ਪਰਿਵਾਰਾਂ ਵਿਚ ਕਾਫੀ ਲੰਬੇ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਅਦਾਲਤਾਂ ਵਿਚ ਕੇਸ ਚੱਲ ਰਹੇ ਹਨ। ਪੁਲਿਸ ਨੇ ਮਾਮਲੇ ਵਿਚ 7 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਸਾਰੇ ਮੁਲਜ਼ਮ ਫਰਾਰ ਹਨ ਤੇ ਕਿਸੇ ਨੂੰ ਵੀ ਅਜੇ ਹਿਰਾਸਤ ਵਿਚ ਨਹੀਂ ਲਿਆ ਗਿਆ ਹੈ।
ਮ੍ਰਿਤਕ ਨਵਤੇਜ ਸਿੰਘ ਨੂੰ ਰਾਹ ‘ਚ ਰੋਕ ਕੇ 2 ਬਾਈਕ ਸਵਾਰਾਂ ਨੇ ਗੋਲੀਆਂ ਮਾਰੀਆਂ। ਗੱਡੀ ਦੇ ਡੈਸ਼ਬੋਰਡ ‘ਚ ਲੱਗੇ ਕੈਮਰੇ ‘ਚ ਦੋਨੋਂ ਹਮਲਾਵਰ ਕੈਦ ਹੋ ਗਏ। ਇੱਕ ਹਮਲਾਵਰ ਦੀ ਪਛਾਣ ਕੀਤੀ ਜਾ ਚੁੱਕੀ ਹੈ। 2 ਪਰਿਵਾਰਾਂ ‘ਚ ਜ਼ਮੀਨ ਨੂੰ ਲੈ ਕੇ ਆਪਸੀ ਵਿਵਾਦ ਨਾਲ ਮਾਮਲਾ ਜੁੜਿਆ ਹੈ। ਜ਼ਮੀਨ ਦੇ ਮਾਮਲੇ ਸਬੰਧੀ ਕੋਰਟ ‘ਚ ਚੱਲ ਰਹੇ ਹਨ। ਪੁਲਿਸ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨਵਤੇਜ ਸਿੰਘ ਬੀਤੀ ਸ਼ਾਮ ਪਿੰਡ ਮਨੇਵਾਲ ਵਿਚ ਆਪਣੀ 30 ਤੋਂ 35 ਏਕੜ ਜ਼ਮੀਨ ‘ਤੇ ਚੱਲ ਰਹੇ ਕੰਮ ਨੂੰ ਦੇਖਣ ਗਏ ਸਨ। ਉਥੋਂ ਆਪਣੇ ਘਰ ਕ੍ਰਿਸ਼ਨਾ ਨਗਰ ਘੁਮਾਰ ਮੰਡੀ ਪਰਤ ਰਹੇ ਸਨ। ਰੋਜ਼ਾਨਾ ਉਨ੍ਹਾਂ ਨਾਲ ਉਨ੍ਹਾਂ ਦਾ ਪੁੱਤ ਵੀ ਜਾਂਦਾ ਸੀ ਪਰ ਕੱਲ੍ਹ ਉਹ ਇਕੱਲੇ ਸਨ। ਉਨ੍ਹਾਂ ਦੀ ਇਨੋਵਾ ਲਾਡੋਵਾਲ ਟੋਲ ਪਲਾਜ਼ਾ ਤੋਂ ਸਾਊਥ ਸਿਟੀ ਰੋਡ ਦੇ ਪੁਲ ਵੱਲ ਮੁੜੀ। ਪੰਜਾਬ ਫੂਡ ਆਫਿਸ ਕੋਲ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਉਨ੍ਹਾਂ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ : ‘ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ “ਚੰਗਾ ਹੋਇਆ ਗੰਦ ਸਾਫ਼ ਹੋਇਆ” Mad Sandhu ਕ.ਤ/ਲ ‘ਤੇ ਬੋਲਿਆ ਕੁੱਲ੍ਹੜ ਪੀਜ਼ਾ ਵਾਲਾ ਸਹਿਜ
ਘਟਨਾ ਮਗਰੋਂ ਸਥਾਨਕ ਲੋਕ ਨਵਤੇਜ ਨੂੰ ਗੰਭੀਰ ਹਾਲਤ ਵਿਚ ਉਨ੍ਹਾਂ ਦੀ ਹੀ ਇਨੋਵਾ ਵਿਚ ਡੀਐੱਮਸੀ ਹਸਪਤਾਲ ਲੈ ਕੇ ਪਹੁੰਚੇ ਸਨ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਨਵਤੇਜ ਦੇ ਕਿੰਨੀਆ ਗੋਲੀਆਂ ਲੱਗੀਆਂ ਇਹ ਪੋਸਟਮਾਰਟਮ ਰਿਪੋਰਟ ਦੇ ਬਾਅਦ ਸਾਹਮਣੇ ਆਏਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








