ਮੋਹਾਲੀ ਕੋਰਟ ਨੇ ਨਜਾਇਜ਼ ਹਥਿਆਰਾਂ ਦੀ ਬਰਾਮਦਗੀ ਨਾਲ ਜੁੜੇ ਤਿੰਨ ਸਾਲ ਪੁਰਾਣੇ ਮਾਮਲੇ ਵਿਚ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਤੇ ਭੁਪਿੰਦਰ ਸਿੰਘ ਉਰਫ ਭੁੱਪੀ ਰਾਣਾ ਨੂੰ ਸਬੂਤਾਂ ਦੀ ਘਾਟ ਕਰਕੇ ਬਰੀ ਕਰ ਦਿੱਤਾ ਹੈ। ਪੁਲਿਸ ਦੋਵੇਂ ਗੈਂਗਸਟਰਾਂ ਦਾ ਬਾਕੀ ਮੁਲਜ਼ਮਾਂ ਨਾਲ ਸਬੰਧ ਸਾਬਤ ਕਰਨ ਵਿਚ ਅਸਫਲ ਰਹੀ।
ਸੌਰਵ ਕੁਮਾਰ, ਕੁਸ਼ਾਰ ਆਸ਼ੀਸ਼ ਰਾਮਸਰੂਪ ਤੇ ਸ਼ਿਵਰਾਜ ਸੈਣੀ ਨੂੰ ਆਰਮਸ ਐਕਟ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ। ਤਿੰਨਾਂ ਨੂੰ 3-3 ਸਾਲ ਦੀ ਕੈਦ ਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜੁਰਮਾਨਾ ਨਾ ਭਰਨ ‘ਤੇ 2-2 ਮਹੀਨੇ ਦੀ ਵਾਧੂ ਕੈਦ ਕੱਟਣੀ ਹੋਵੇਗੀ। ਕੋਰਟ ਨੇ ਤਿੰਨਾਂ ਦੋਸ਼ੀਆਂ ਨੂੰ ਧੋਖਾਧੜੀ ਨਾਲ ਜੁੜੀ ਆਈਪੀਸੀ ਦੀ ਧਾਰਾ 406, 420 ਤੇ 120ਬੀ ਦੇ ਦੋਸ਼ਾਂ ਤੋਂ ਵੀ ਬਰੀ ਕਰ ਦਿੱਤਾ। ਕੋਰਟ ਮੁਤਾਬਕ ਪੁਲਿਸ ਉਨ੍ਹਾਂ ਖਿਲਾਫ ਲੋੜੀਂਦੇ ਸਬੂਤ ਪੇਸ਼ ਨਹੀਂ ਕਰ ਸਕੀ। ਮਾਮਲੇ ਦੇ ਚੌਥੇ ਮੁਲਜ਼ਮ ਰਣਜੀਤ ਸਿੰਘ ਉਰਫ ਕਾਕਾ ਦੀ ਟ੍ਰਾਇਲ ਦੌਰਾਨ ਮੌਤ ਹੋ ਚੁੱਕੀ ਹੈ।
ਪੁਲਿਸ ਮੁਤਾਬਕ 18 ਅਕਤੂਬਰ 2023 ਨੂੰ ASI ਗੁਰਦੀਪ ਸਿੰਘ ਦੀ ਟੀਮ ਬਲੌਂਗੀ ਦ ਟੀ-ਪੁਆਇੰਟ ਕੋਲ ਜਾਂਚ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਕੁਝ ਮੁਲਜ਼ਮ ਅਲੀਗੜ੍ਹ ਤੋਂ ਹਥਿਆਰ ਖਰੀਦ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਗੈਂਗਸਟਰਾਂ ਨੂੰ ਸਪਲਾਈ ਕਰਦੇ ਹਨ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਗੰਦੇ ਪਾਣੀ ਦੇ ਨਾਲੇ ਕੋਲ ਘੇਰਾਬੰਦੀ ਕੀਤੀ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਮੁਤਾਬਕ ਸ਼ਿਵਰਾਜ ਸੈਣੀ ਦੇ ਖੁਲਾਸੇ ਦੇ ਆਧਾਰ ‘ਤੇ ਕੁਸ਼ਾਰ ਆਸ਼ੀਸ਼ ਨੂੰ ਮਾਮਲੇ ਵਿਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ ਵੀ ਹਥਿਆਰ ਬਰਾਮਦ ਹੋਏ। ਪੁੱਛਗਿਛ ਵਿਚ ਪੁਲਿਸ ਨੂੰ ਪਤਾ ਲੱਗਾ ਕਿ ਕੁਸ਼ਾਰ ਲੋਕਾਂ ਨੂੰ ਨਿੱਜੀ ਕਰਜ਼ ਦਿਵਾਉਣ ਦਾ ਭਰੋਸਾ ਦੇ ਕੇ ਧੋਖਾਧੜੀ ਕਰਦਾ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਡਿਊਟੀ ਤੋਂ ਘਰ ਪਰਤ ਰਹੇ ASI ‘ਤੇ ਫਾ.ਇ/ਰਿੰਗ, ਬਾਈਕ ‘ਤੇ ਆਏ 3 ਅਣਪਛਾਤਿਆਂ ਨੇ ਚਲਾਈਆਂ ਗੋਲੀ/ਆਂ
ਪੁੱਛਗਿਛ ਦੌਰਾਨ ਮੁਲਜ਼ਮ ਨੇ ਅਮਰੀਕਾ ਤੇ ਕੈਨੇਡਾ ਵਿਚ ਰਹਿਣ ਵਾਲੇ ਲੋਕਾਂ ਨਾਲ ਧੋਖਾਧੜੀ ਦੀ ਜਾਣਕਾਰੀ ਦਿੱਤੀ। ਇਸ ਦੇ ਬਾਅਦ ਪੁਲਿਸ ਨੇ ਉਸ ਦੇ ਫਲੈਟ ਤੋਂ ਲੈਪਟਾਪ ਬਰਾਮਦ ਕੀਤਾ। ਜਾਂਚ ਦੌਰਾਨ ਸ਼ਿਵਰਾਜ ਸੈਣੀ ਦੇ ਖੁਲਾਸੇ ਦੇ ਆਧਾਰ ‘ਤੇ ਗੈਂਗਸਟਰ ਜੱਗੂ ਨੂੰ ਮਾਮੇਲ ਵਿਚ ਨਾਮਜ਼ਦ ਕੀਤਾ ਗਿਆ ਤੇ 1 ਦਸੰਬਰ ਨੂੰ ਜਾਂਚ ਵਿਚ ਸਾਹਮਣੇ ਆਏ ਤੱਥਾਂ ਦੇ ਆਧਾਰ ‘ਤੇ ਗੈਂਗਸਟਰ ਭੂਪੀ ਰਾਣਾ ਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








