ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਅੱਜ ਨਵੀਂ ਦਿੱਲੀ ਵਿਚ ਪੀਐੱਮ ਮੋਦੀ ਨਾਲ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ।
ਇਸ ਦੇ ਬਾਅਦ ਦੋਵੇਂ ਨੇਤਾ ਹੈਦਰਾਬਾਦ ਹਾਊਸ ਵਿਚ ਦੋ-ਪੱਖੀ ਬੈਠਕ ਕਰਨਗੇ। ਇਸ ਵਿਚ ਭਾਰਤ ਤੇ ਨੇਪਾਲ ਦੇ ਵਿਚ ਰਿਸ਼ਤੇ ਮਜ਼ਬੂਤ ਕਰਨ ਦੇ ਨਾਲ ਊਰਜਾ, ਵਪਾਰ, ਰੇਲ-ਸੜਕ ਸੰਪਰਕ ਵਧਾਉਣ ਵਰਗੇ ਮੁੱਦਿਆਂ ‘ਤੇ ਚਰਚਾ ਹੋਵੇਗੀ। ਬੈਠਕ ਦੌਰਾਨ ਦੋਵੇਂ ਨੇਤਾ ਅਯੁੱਧਿਆ ਤੇ ਨੇਪਾਲ ਦੇ ਜਨਕਪੁਰਧਾਮ ਵਿਚ ਚੱਲਣ ਵਾਲੀ ਹਫਤਾਵਾਰੀ ਟ੍ਰੇਨ ਸੇਵਾ ਦਾ ਉਦਘਾਟਨ ਕਰਨਗੇ। ਅਯੁੱਧਿਆ ਨੂੰ ਭਗਵਾਨ ਰਾਮ ਤੇ ਜਨਕਪੁਰਧਾਮ ਨੂੰ ਮਾਤਾ ਸੀਤਾ ਦਾ ਜਨਮ ਅਸਥਾਨ ਮੰਨਿਆ ਜਾਂਦਾ ਹੈ। ਇਸ ਟ੍ਰੇਨ ਨਾਲ ਦੋਵੇਂ ਤੀਰਥ ਸਥਾਨਾਂ ਦੇ ਵਿਚ ਦਾ ਸਫਰ ਲਗਭਗ 19 ਘੰਟੇ ਵਿਚ ਪੂਰਾ ਹੋਵੇਗਾ।
ਇਹ ਵੀ ਪੜ੍ਹੋ : ਕੈਨੇਡਾ ਦੇ ਗੁਰੂ ਘਰ ‘ਚ 2 ਧਿਰਾਂ ਆਪਸ ‘ਚ ਭਿੜੀਆਂ, ਕਮੇਟੀ ‘ਤੇ ਕਬਜ਼ੇ ਨੂੰ ਲੈ ਕੇ ਹੋਇਆ ਟਕ/ਰਾਅ
ਨੇਪਾਲ ਵਿਚ ਭਾਰਤੀ ਫੌਜ ਲਈ ਗੋਰਖਾ ਸੈਨਿਕਾਂ ਦੀ ਭਰਤੀ 2022 ਤੋਂ ਬੰਦ ਹੈ। ਇਸ ਦੀ ਵਜ੍ਹਾ ਭਾਰਤ ਦੀ ਅਗਨੀਪਥ ਯੋਜਨਾ ਹੈ। ਨੇਪਾਲ ਸਰਕਾਰ ਨੂੰ ਇਸ ਯੋਜਨਾ ‘ਤੇ ਇਤਰਾਜ਼ ਸੀ ਜਿਸ ਕਰਕੇ ਉਨ੍ਹਾਂ ਨੇ ਆਪਣੇ ਨੌਜਵਾਨਾਂ ਨੂੰ ਭਾਰਤੀ ਫੌਜ ਵਿਚ ਭਰਤੀ ਹੋਣ ਤੋਂ ਰੋਕ ਦਿੱਤਾ ਸੀ। ਹੁਣ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਦੇ ਭਾਰਤ ਦੌਰੇ ਤੋਂ ਇਕ ਵਾਰ ਫਿਰ ਤੋਂ ਉਮੀਦ ਜਾਗੀ ਹੈ ਕਿ ਬਾਲੇਨ ਸ਼ਾਹ ਤੇ ਭਾਰਤ ਸਰਕਾਰ ਵਿਚ ਅਗਨੀਵੀਰ ਯੋਜਨਾ ਨੂੰ ਲੈ ਕੇ ਕੋਈ ਸਹਿਮਤੀ ਬਣੇਗੀ ਤੇ ਨੇਪਾਲੀ ਨੌਜਵਾਨਾਂ ਲਈ ਭਾਰਤੀ ਫੌਜ ਵਿਚ ਭਰਤੀ ਦਾ ਰਸਤਾ ਫਿਰ ਖੁੱਲ੍ਹੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








