ਫਿਲੌਰ ਵਿਚ ਤੇਜ਼ ਰਫਤਾਰ ਬਲੈਕੋ ਪਿਕਅੱਪ ਤੇ ਟਰੱਕ ਵਿਚ ਟੱਕਰ ਹੋ ਗਈ। ਹਾਦਸੇ ਵਿਚ ਮਟਰ ਨਾਲ ਭਰੀ ਬਲੈਰੋ ਗੱਡੀ ਦਾ ਅਗਲਾ ਹਿੱਸਾ ਤੇ ਕੈਬਿਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਗਨੀਮਤ ਰਹੀ ਕਿ ਇਸ ਭਿਆਨਕ ਦੁਰਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜ਼ਖਮੀ ਡਰਾਈਵਰ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਹਾਈਵੇ ‘ਤੇ ਜਾ ਰਹੇ ਇਕ ਟਰੱਕ ਡਰਾਈਵਰ ਨੇ ਕਥਿਤ ਤੌਰ ‘ਤੇ ਪਿਛੇ ਬਣੇ ਢਾਬੇ ‘ਤੇ ਜਾਣ ਲਈ ਅਚਾਨਕ ਆਪਣੀ ਗੱਡੀ ਬੈਕ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਪਿੱਛੇ ਤੋਂ ਤੇਜ਼ ਰਫਤਾਰ ਵਿਚ ਆ ਰਹੀ ਬਲੈਰੋ ਪਿਕਅੱਪ ਬੇਕਾਬੂ ਹੋ ਕੇ ਟਰਕ ਦੇ ਪਿਛਲੇ ਹਿੱਸੇ ਵਿਚ ਜਾ ਵੜੀ। ਟੱਕਰ ਇੰਨੀ ਜ਼ਬਰਦਸਤ ਸੀ ਕਿਬਲੈਰੋ ਟਰੱਕ ਦੇ ਹੇਠਾਂ ਫਸ ਗਈ ਤੇ ਟਰੱਕ ਡਰਾਈਵਰ ਉਸ ਨੂੰ ਕਰੀਬ ਤਿੰਨ ਤੋਂ 400 ਮੀਟਰ ਤਕ ਘਸੀਟਦਾ ਹੋਇਆ ਲੈ ਗਿਆ।
ਹਾਦਸੇ ਮਗਰੋਂ ਆਸ-ਪਾਸ ਦੇ ਰਾਹਗੀਰਾਂ ਨੇ ਕਿਸ ਤਰ੍ਹਾਂ ਤੋਂ ਟਰੱਕ ਨੂੰ ਰੁਕਵਾਇਆ ਪਰ ਹਾਲਾਤ ਨੂੰ ਦੇਖਦੇ ਹੀ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਦੁਰਘਟਨਾ ਕਾਰਨ ਬਲੈਰੋ ਵਿਚ ਲੱਦੀਆਂ ਮਟਰ ਦੀਆਂ ਬੋਰੀਆਂ ਸੜਕ ‘ਤੇ ਬਿਖਰ ਗਈਆਂ ਤੇ ਗੱਡੀ ਦਾ ਬੰਪਰ ਤੇ ਕੈਬਿਨ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ। ਟੀਮ ਨੇ ਰਾਹਗੀਰਾਂ ਤੇ ਹਾਈਡ੍ਰਾਅ ਮਸ਼ੀਨ ਦੀ ਮਦਦ ਨਾਲ ਟਰੱਕ ਵਿਚ ਫਸੀ ਬਲੈਰੋ ਨੂੰ ਬਾਹਰ ਕਢਵਾਇਆ ਤੇ ਉਸ ਨੂੰ ਸੜਕ ਕਿਨਾਰੇ ਕਰਵਾ ਕੇ ਆਵਾਜਾਈ ਸੁਚਾਰੂ ਰੂਪ ਨਾਲ ਚਾਲੂ ਕਰਵਾਇਆ।
ਇਹ ਵੀ ਪੜ੍ਹੋ : ਕੈਨੇਡਾ ਦੇ ਗੁਰੂ ਘਰ ‘ਚ 2 ਧਿਰਾਂ ਆਪਸ ‘ਚ ਭਿੜੀਆਂ, ਕਮੇਟੀ ‘ਤੇ ਕਬਜ਼ੇ ਨੂੰ ਲੈ ਕੇ ਹੋਇਆ ਟਕ/ਰਾਅ
ਜ਼ਖਮੀ ਬਲੈਰੋ ਡਰਾਈਵਰ ਨੂੰ ਤੁਰੰਤ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜਿਆ ਗਿਆ। ਮੌਕੇ ‘ਤੇ ਪਹੁੰਚੇ ਜ਼ਖਮੀ ਡਰਾਈਵਰ ਦੇ ਨਾਲ ਦਸਿਆ ਕਿ ਡਰਾਈਵਰ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਹੈ ਤੇ ਉਥੋਂ ਮਟਰ ਲੋਡ ਕਰਕੇ ਖੰਨਾ ਵਲ ਜਾ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








