corona virus patients: ਫਰੀਦਕੋਟ ਸ਼ਹਿਰ ਅਤੇ ਜਿਲ੍ਹੇ ਦੇ ਲੋਕਾਂ ਲਈ ਅੱਜ ਰਾਹਤ ਭਰੀ ਖਬਰ ਆਈ ਹੈ ਜਿਲ੍ਹੇ ਅੰਦਰ ਕਰੋਨਾ ਵਾਇਰਸ ਦੇ ਕੁੱਲ ਪਾਜ਼ਿਟਿਵ ਆਏ 61 ਮਰੀਜ ਹੁਣ ਤੱਕ ਪੁਰੀ ਤਰਾਂ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਹਨਾਂ 61 ਪਾਜ਼ਿਟਿਵ ਆਏ ਮਰੀਜਾਂ ਵਿਚੋਂ ਅੱਜ 10 ਮਰੀਜ ਜੋ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅੰਦਰ ਇਲਾਜ ਅਧੀਨ ਸਨ ਉਨ੍ਹਾਂ ਦੀ ਕਰੋਨਾ ਰਿਪੋਰਟ ਨੈਗਟਿਵ ਆਉਣ ‘ਤੇ ਅੱਜ ਉਹਨਾਂ ਨੂੰ ਘਰਾਂ ਨੂੰ ਭੇਜਿਆ ਗਿਆ ਹੈ।
ਜਿਕਰਯੋਗ ਹੈ ਕਿ ਫਰੀਦਕੋਟ ਵਿਚ ਕਰੋਨਾ ਵਾਇਰਸ ਦੇ ਜ਼ਿਆਦਾਤਰ ਪਾਜ਼ਿਟਿਵ ਆਏ ਮਾਮਲੇ ਸ਼੍ਰੀ ਹਜੂਰ ਸਾਹਿਬ ਨੰਦੇੜ ਤੋਂ ਆਏ ਸਰਧਾਲੂਆਂ ਨਾਲ ਸੰਬੰਧਿਤ ਸਨ। ਅੱਜ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਡਾ ਰਾਜ ਬਹਾਦਰ ਅਤੇ ਸਿਵਲ ਸਰਜਨ ਫਰੀਦਕੋਟ ਡਾ:ਰਜਿੰਦਰ ਕੁਮਾਰ ਵਲੋਂ ਸਾਰੇ ਠੀਕ ਹੋਏ ਮਰੀਜਾਂ ਨੂੰ ਫੁੱਲ ਅਤੇ ਸ਼੍ਰੀ ਗੁਟਕਾ ਸਾਹਿਬ ਭੇਂਟ ਕਰ ਕੇ ਘਰਾਂ ਨੂੰ ਭੇਜਿਆ ਗਿਆ।