Fire department rescues: ਸਾਉਥ ਮੁੰਬਈ ‘ਚ ਮੇਟਰੋ ਸਿਨੇਮੇ ਦੇ ਨੇੜੇ ਫਾਰਚਿਊਨ ਹੋਟਲ ‘ਚ ਅੱਗ ਲੱਗ ਗਈ ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀਆਂ ਦਮਕਲ ਵਿਭਾਗ ਦੀ 10-12 ਗੱਡੀਆਂ ਬਚਾਅ ਕਾਰਜ ‘ਚ ਲੱਗਿਆਂ ਹਨ। ਜਾਣਕਾਰੀ ਮੁਤਾਬਕ ਹੋਟਲ ‘ਚ ਫਸੇ 25 ਡਾਕਟਰਾਂ ਨੂੰ ਬਚਾ ਲਿਆ ਗਿਆ ਹੈ। ਹੋਟਲ ਦੇ ਦੂਜੀ ਅਤੇ ਚੌਥੀ ਮੰਜਿਲ ਅੱਗ ਦੀ ਚਪੇਟ ‘ਚ ਆ ਗਈ। ਹਾਲਾਂਕਿ ਅੱਗ ਲੱਗਣ ਦੀ ਵਜ੍ਹਾ ਹੁਣ ਤੱਕ ਸਾਹਮਣੇ ਨਹੀਂ ਆਈ ਹੈ। ਹੋਟਲ ਨੇ ਵੀ ਹਜੇ ਤੱਕ ਕਾਰਨਾਂ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤੀ।
![Fire department rescues](https://www.punjabi.dailypost.in/wp-content/uploads/2020/05/uuuuu-1.png)
ਉਥੇ ਹੀ ਦਮਕਲ ਵਿਭਾਗ ਨੇ ਹੋਟਲ ‘ਚ ਹਜੇ ਵੀ ਕਈ ਲੋਕਾਂ ਦੇ ਫਸੇ ਹੋਣ ਦੀ ਜਾਣਕਾਰੀ ਦਿੱਤੀ ਹੈ। ਦਮਕਲ ਵਿਭਾਗ ਵਲੋਂ ਦਿੱਤੇ ਗਏ ਆਧਿਕਾਰਿਕ ਬਿਆਨ ਦੀ ਮੰਨੀਏ ਤਾਂ ਬਚਾਅ ਕਾਰਜ ਹਜੇ ਜਾਰੀ ਹੈ ਅਤੇ ਜਲਦ ਹੀ ਸਾਰਿਆਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਜਾਵੇਗਾ ਅਤੇ ਅੱਗ ‘ਤੇ ਵੀ ਕਾਬੂ ਪਾ ਲਿਆ ਜਾਵੇਗਾ।