woman commits suicide : ਲੋਕਾਂ ‘ਚ ਸ਼ਹਿਣਸ਼ਕਤੀ ਦੇ ਨਾਲ-ਨਾਲ ਦੁੱਖਾਂ ਨੂੰ ਸਹਿਣ ਕਰਨ ਦੀ ਸਮਰੱਥਾ ਖਤਮ ਹੁੰਦੀ ਜਾ ਰਹੀ ਹੈ।ਜਿਸ ਕਰਕੇ ਲੋਕਾਂ ‘ਚ ਖੁਦਕੁਸ਼ੀਆਂ ਦਾ ਰੁਝਾਨ ਵਧਦਾ ਜਾ ਰਿਹਾ ਹੈ।ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਜ਼ਿਲੇ ਦੇ ਪਿੰਡ ਸੇਖੂ ਵਿਖੇ ਇੱਕ ਔਰਤ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਹੈ।
ਥਾਣਾ ਰਾਮਾ ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਆਧਾਰ ‘ਤੇ ਕੇਸ ਦਰਜ ਕੀਤਾ ਹੈ।ਮ੍ਰਿਤਕਾ ਦੇ ਭਰਾ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਦੀ ਭੈਣ ਦਾ ਵਿਆਹ ਪਿੰਡ ਸੇਖੂ ਨਿਵਾਸੀ ਸਰਬਜੀਤ ਸਿੰਘ ਦੇ ਨਾਲ ਹੋਇਆ ਸੀ।ਉਸ ਨੇ ਕਿਹਾ ਕਿ ਉਸ ਦੇ ਜੀਜੇ ਦੇ ਪਿੰਡ ਦੀ ਹੀ ਇੱਕ ਔਰਤ ਨਾਲ ਨਜਾਇਜ਼ ਸਬੰਧ ਸਨ।ਜਿਸਦਾ ਅਕਸਰ ਉਸਦੀ ਭੈਣ ਵਿਰੋਧ ਕਰਦੀ ਸੀ।ਵਿਰੋਧ ਕਰਨ ‘ਤੇ ਉਹ ਉਸਦੀ ਮਾਰਕੁੱਟ ਕਰਦਾ ਸੀ।ਮਾਰਕੁੱਟ ਤੋਂ ਤੰਗ ਆ ਕੇ ਉਸਦੀ ਭੈਣ ਨੇ ਖੁਦਕੁਸ਼ੀ ਕਰ ਲਈ।ਏ.ਐੱਸ.ਆਈ. ਗੁਰਜੰਟ ਸਿੰਘ ਨੇ ਦੱਸਿਆ ਕਿ ਦੋਸ਼ੀ ਪਤੀ ਸਰਬਜੀਤ ਸਿੰਘ ਅਤੇ ਉਸਦੀ ਪ੍ਰੇਮਿਕਾ ਮੌਕੇ ਤੋਂ ਫਰਾਰ ਹੋ ਗਏ ਹਨ।ਦੱਸਣਯੋਗ ਹੈ ਕਿ ਮ੍ਰਿਤਕਾ ਦੀ ਪਛਾਣ ਬਲਜੀਤ ਕੌਰ ਵਜੋਂ ਹੋਈ ਹੈ।ਫਿਲਹਾਲ ਦੋਸ਼ੀਆਂ ਦੀ ਭਾਲ ਜਾਰੀ ਹੈ।