Young man disrespects : ਫਤਿਹਗੜ੍ਹ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਾੜ ਕੇ ਬੇਅਦਬੀ ਕੀਤੀ ਗਈ। ਸਰਹਿੰਦ ਦੇ ਪਿੰਡ ਤਰਖਾਨਮਾਜਰਾ ਦੇ ਗੁਰਦੁਆਰਾ ਸਾਹਿਬ ‘ਚ ਘਟਨਾ ਤੋਂ ਬਾ ਪਿੰਡ ਦੇ ਲੋਕਾਂ ਨੇ ਇੱਕ ਦੋਸ਼ੀ ਨੂੰ ਮੌਕੇ ‘ਤੇ ਹੀ ਫੜ ਲਿਆ। ਦੂਜਾ ਦੋਸ਼ੀ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਭੜਕੇ ਲੋਕਾਂ ਨੇ ਦੋਸ਼ੀ ਦੀ ਖੂਬ ਪਿਟਾਈ ਕੀਤੀ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਉਸ ਨੂੰ ਲੋਕਾਂ ਤੋਂ ਬਚਾਇਆ।
ਦੱਸਿਆ ਜਾ ਰਿਹਾ ਹੈ ਕਿ ਤਰਖਾਨਮਾਜਰਾ ‘ਚ ਸਵਿਫਟ ਕਾਰ ‘ਚ ਦੋ ਨੌਜਵਾਨ ਆਏ ਤੇ ਮੱਥਾ ਟੇਕਣ ਦੇ ਬਹਾਨੇ ਗੁਰਦੁਆਰਾ ਸਾਹਿਬ ਖੁੱਲ੍ਹਵਾਇਆ। ਇੱਕ ਨੌਜਵਾਨ ਕਾਰ ‘ਚ ਬੈਠਾ ਰਿਹਾ ਅਤੇ ਦੂਜੇ ਨੇ ਗੁਰਦੁਆਰੇ ਅੰਦਰ ਜਾ ਕੇ ਸਿੱਧੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜ ਦਿੱਤੇ। ਉਥੇ ਮੌਜੂਦ ਲੋਕਾਂ ਨੇ ਇੱਕ ਦੋਸ਼ੀ ਨੂੰ ਫੜ ਕੇ ਕਾਫੀ ਮਾਰ ਕੁਟਾਈ ਕੀਤੀ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਸਰਹਿੰਦ ਥਾਣੇ ਦੇ ਅੰਦਰ ਤੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਦੋਸ਼ੀ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਕੀਤੀ। ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਜਿਲ੍ਹੇ ਦੀ ਫੋਰਸ ਨੂੰ ਤਾਇਨਾਤ ਕਰਦੇ ਹੋਏ ਹਾਲਾਤ ਨੂੰ ਸੰਭਾਲਿਆ ਤੇ ਲੋਕਾਂ ਨੂੰ ਸਖਤ ਤੋਂ ਸਖਤ ਕਾਰਵਾਈ ਦਾ ਭਰੋਸਾ ਦਿਵਾਇਆ।