ਹਰਿਆਣਾ ਦਾ ਮੋਸਟ ਵਾਂਡੇਟ ਗੈਂਗਸਟਰ ਹੈਰੀ ਬਾਕਸਰ ਨੂੰ ਅਮਰੀਕਾ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਨਾਮੀ ਗੈਂਗ ਦੇ ਸਹਿਯੋਗੀ ਹੋਣ ਕਰਕੇ ਉਹ ਕਥਿਤ ਤੌਰ ‘ਤੇ ਅਮਰੀਕਾ ਤੋਂ ਹੀ ਬਿਸ਼ਨੋਈ ਗੈਂਗ ਚਲਾ ਰਿਹਾ ਸੀ।
ਬਾਕਸਰ ਨੇ ਫਿਲਮ ਨਿਮਰਾਤਾ ਰੋਹਿਤ ਸ਼ੈੱਟੀ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਸੀ ਤੇ ਇਸ ਦੇ ਬਾਅਦ ਸੋਸ਼ਲ ਮੀਡੀਆ ਪੋਸਟ ਤੇ ਆਡੀਓ ਮੈਸੇਜ ਜ਼ਰੀਏ ਬਾਲੀਵੁੱਡ ਹਸਤੀਆਂ ਨੂੰ ਧਮਕੀਆਂ ਦਿੱਤੀਆਂ ਸਨ। ਉਸ ‘ਤੇ ਕਤਲ, ਧਮਕੀ ਦੇਣ ਤੇ ਜਬਰਨ ਵਸੂਲੀ ਸਣੇ ਕਈ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਅੱਜ ਚੰਡੀਗੜ੍ਹ PGI ‘ਚ ਹੋਵੇਗਾ ਝੋਟੇ ਦਾ ਪੋਸਟਮਾਰਟਮ, ਮਗਰੋਂ ਮਾਨਸਾ ਦੇ ਜੱਦੀ ਪਿੰਡ ‘ਚ ਕੀਤਾ ਜਾਵੇਗਾ ਅੰਤਿਮ ਸਸਕਾਰ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਤੋਂ ਮਿਲੀ ਪੱਕੀ ਜਾਣਕਾਰੀ ਦੇ ਆਧਾਰ ‘ਤੇ ਉਸ ਨੂੰ ਬੀਤੀ ਰਾਤ ਕੈਲੀਫੋਰਨੀਆ ਤੋਂ ਫੜਿਆ ਗਿਆ। ਕੁਝ ਦਿਨ ਪਹਿਲਾਂ ਹੀ ਗੈਂਗਸਟਰ ਹਿਮਾਂਸ਼ੂ ਭਾਊ ਤੇ ਨੀਰਜ ਫਰੀਦਪੁਰੀਆ ਨੂ ਵੀ ਅਮਰੀਕਾ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਫਰਵਰੀ ਵਿਚ ਰੋਹਿਤ ਸ਼ੈੱਟੀ ਦੇ ਮੁੰਬਈ ਸਥਿਤ ਰਿਹਾਇਸ਼ ਦੇ ਬਾਹਰ ਹੋਈ ਗੋਲੀਬਾਰੀ ਦੇ ਬਾਅਦ ਬਾਲੀਵੁੱਡ ਇੰਡਸਟਰੀ ਦੇ ਕਈ ਲੋਕਾਂ ਨੂੰ ਧਮਕੀਆਂ ਮਿਲੀਆਂ। ਇਸ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਹੈਰੀ ਬਾਕਸਰ ਨੇ ਲਈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








