Robbers attack driver snatched cash: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਤਾਂ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਹੁਣ ਮਾਮਲਾ ਸ਼ਹਿਰ ਦੇ ਹਾਰਡੀਜ਼ ਵਰਲਡ ਦੇ ਕੋਲੋਂ ਸਾਹਮਣੇ ਆਇਆ ਹੈ ਜਿੱਥੇ ਇਕ ਡਰਾਈਵਰ ਦੀ 3 ਲੁਟੇਰਿਆਂ ਨੇ ਜਬਰਦਸਤੀ ਕੁੱਟਮਾਰ ਕਰਕੇ ਨਗਦੀ ਅਤੇ ਮੋਬਾਇਲ ਖੋਹ ਲਏ ਤੇ ਮੌਕੇ ‘ਤੇ ਫਰਾਰ ਹੋ ਗਏ। ਇਸ ਤੋਂ ਬਾਅਦ ਪੀੜਤ ਨੇ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ, ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਇਕ ਲੁਟੇਰਿਆਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ‘ਚੋਂ 1 ਨੂੰ ਕਾਬੂ ਕਰ ਲਿਆ ਗਿਆ ਹੈ, ਜਿਸ ਤੋਂ ਵਾਰਦਾਤ ‘ਚ ਵਰਤਿਆਂ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਦੱਸ ਦੇਈਏ ਕਿ ਸਲੇਮ ਟਾਬਰੀ ਪੁਲਿਸ ਨੇ ਹਰਿਆਣਾ ਦੇ ਰਵਿੰਦਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਪਿੰਡ ਜਗਤਪੁਰਾ ਦੇ ਰਾਹੁਲ ਕੁਮਾਰ, ਧੀਰਾ ਅਤੇ ਚੇਤਨ ਦੇ ਨਾਂ ਨਾਲ ਹੋਈ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਸਬੰਧੀ ਏ.ਐੱਸ.ਆਈ ਜਨਕਰਾਜ ਨੇ ਦੱਸਿਆ ਹੈ ਕਿ ਪੀੜਤ ਸਖਸ਼ ਕੈਂਟਰ ਚਲਾਉਂਦਾ ਹੈ। ਜਦੋਂ ਇਹ ਵਾਰਦਾਤ ਵਾਪਰੀ ਤਾਂ ਉਸ ਸਮੇਂ ਪੀੜਤ ਆਪਣੀ ਗੱਡੀ ਲੈ ਕੇ ਆਸ਼ੂ ਸ਼ਰਮਾ ਦੇ ਨਾਲ ਸ਼੍ਰੀਨਗਰ ਜਾ ਰਿਹਾ ਸੀ ਤਾਂ ਰਸਤੇ ‘ਚ ਕੈਂਟਰ ਖਰਾਬ ਹੋਣ ਕਰਾਨ ਉਸ ਨੇ ਸੜਕੇ ਦੇ ਇਕ ਪਾਸੇ ਰੋਕ ਲਿਆ। ਇਸ ਦੌਰਾਨ ਬਾਈਕ ਸਵਾਰ 3 ਬਦਮਾਸ਼ ਆਏ ਤੇ ਆਉਂਦਿਆਂ ਹੀ ਉਸ ਨਾਲ ਜਬਰਦਸਤੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੀੜਤ ਡਰਾਈਵਰ ਤੋਂ ਮੋਬਾਇਲ ਅਤੇ ਨਗਦੀ ਖੋਹ ਲਈ ਅਤੇ ਮੌਕੇ ‘ਤੇ ਫਰਾਰ ਹੋ ਗਏ। ਇਸ ਦੌਰਾਨ ਪੀੜਤ ਨੇ ਰੌਲਾ ਪਾਇਆ ਤਾਂ ਨੇੜੇ ਦੇ ਲੋਕ ਪਹੁੰਚੇ ਤਾਂ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਜਾਂਚ ਅਫਸਰ ਨੇ ਦੱਸਿਆ ਹੈ ਕਿ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ।