Guru Nanak Dev Ji explained: ਗੁਰੂ ਨਾਨਕ ਦੇਵ ਜੀ ਅਰਥ ਕਰਦੇ ਬੱਬੇ ਅੱਖਰ ਬਾਰੇ ਦੱਸਦੇ ਹਨ । ਬੱਬਾ ਅੱਖਰ ਆਖਦਾ ਹੈ ਉਸ ਈਸ਼੍ਵਰ ਨੇ ਮਾਇਆ ਨੂੰ ਪਰੇਰ ਕਰਕੇ ਚਾਰ ਜੁਗ ਚੌਪੜ ਕੀਤੇ ਹਨ ਅਤੇ ਚੌਰਾਸੀ ਲੱਖ ਜੂਨ ਖਾਨੇ ਕੀਤੇ ਹਨ । ਆਪ ਬਾਜੀ ਖੇਲਣ ਲੱਗਾ ਹੈ । ਜਿਹੜੀਆਂ ਗੋਟਾਂ ਪੱਕੀਆਂ ਘਰ ਆਂਵਦੀਆਂ ਹਨ ਉਹਨਾਂ ਦਾ ਸਿਰ ਨੀਵਾਂ ਹੁੰਦਾ ਹੈ । ਜਿਹੜੀਆਂ ਕੱਚੀਆਂ ਪੱਕੀਆ ਹਨ ਉਹਨਾਂ ਦਾ ਸਿਰ ਉੱਚਾ ਹੁੰਦਾ ਹੈ । ਤੈਸੇ ਗੁਰਮੁੱਖ ਦਾ ਮਨ ਨੀਵਾਂ ਕਰਕੇ ਜਨਮ ਮਰਨ ਉਹਨਾਂ ਦਾ ਕੱਟਿਆ ਹੈ। ਭੱਭਾ ਅੱਖਰ ਆਖਦਾ ਹੈ ਜੋ ਸਤਿਗੁਰਾਂ ਦੇ ਸ਼ਬਦ ਕੋ ਲਭਤਾ ਹੈ ਸੋ ਨਾਮ ਅਰ ਗਿਆਨ ਰੂਪੀ ਫਲ ਕੋ ਪ੍ਰਾਪਤ ਹੁੰਦਾ ਹੈ ਸੋ ਸੰਸਾਰ ਕੋ ਤਰ ਜਾਂਦਾ ਹੈ । ਜੋ ਗੁਰਾਂ ਦੇ ਬਚਨ ਨਹੀਂ ਮੰਨਦੇ ਮਨ ਕਾ ਕਿਹਾ ਕਰਤੇ ਹੈਂ ਸੋ ਚਉਰਾੀਹ ਲਖ ਜੂਨ ਮੇਂ ਭਰਮਤੇ ਹੈੰ।
ਮੰਮਾ ਅੱਖਰ ਆਖਦਾ ਹੈ ਰਿਦੇ ਕੋ ਸ਼ੁੱਧ ਕਰਕੇ ਜੋ ਨਾਮ ਧਾਰਤਾ ਹੈ ਸੋਈ ਮਧੁਸੂਦਨ ਰੂਪ ਹੋ ਜਾਂਦਾ ਹੈ । ਮਾਇਆ ਕਾ ਮੋਹ ਅਸਚਰਜ ਹੈ ਜੋ ਪ੍ਰਾਣਾਂ ਲਗ ਚਿੱਤ ਨਹੀਂ ਕਰਦਾ ਸੋ ਪਛੋਤਾਂਵਦਾ ਹੈ । ਯੱਯਾ ਆਖਦਾ ਹੈ ਜੋ ਸਤਿਗੁਰਾਂ ਦੇ ਉਪਦੇਸ਼ ਸਚੇ ਸਮਝ ਕਰ ਕਮਾਂਵਦੇ ਹੈਂ ਸੋ ਫਿਰ ਜਨਮ ਮੇਂ ਨਹੀਂ ਆਂਵਦੇ । ਸਤਿਗੁਰਾਂ ਦੇ ਮੁਖ ਦਾ ਕਹਿਆ ਗੁਰਮੁਖ ਪਛਾਣਦੇ ਹਨ । ਵਾਹਿਗੁਰੂ ਸਾਰੇ ਰਵਿਆ ਹੋਇਆ ਜਾਣ ਕੇ ਵੈਰ ਵਿਰੋਧ ਸਭ ਛੱਡ ਦਿੰਦੇ ਹਨ । ਰਾਰਾ ਆਖਦਾ ਹੈ ਜੋ ਸੰਪੂਰਨ ਜੀਵ ਚਰਾਚਰ ਹਨ ਤਿਨ ਕੇ ਵਿਖੇ ਰਾਮ ਰਵਿਆ ਹੋਇਆ ਹੈ । ਜੈਸੇ ਸਾਰੀ ਪ੍ਰਿਥਵੀ ਮੇਂ ਜਲ ਰਵਿਆ ਹੋਇਆ ਹੈ । ਜਹਾਂ ਖੂਹ ਖੋਦਿਆ ਹੈ ਤਹਾਂ ਹੀ ਜਲ ਪ੍ਰਕਾਸ਼ਤਾ ਹੈ ਤੈਸੇ ਹੀ ਗੁਰਮਖਾਂ ਕੀ ਸੰਗਤ ਕਰਨੇ ਸੇ ਸ਼ਾਂਤ ਆਵਤੀ ਹੈ ਜੋ ਨਾਮ ਜਪਤੇ ਹੈਂ ।
ਇਹ ਵੀ ਦੇਖੋ: ਅਨੋਖਾ ਇਤਿਹਾਸ : ਇਹ ਹੈ ਕਿਲ੍ਹਾ ਗਵਾਲੀਅਰ ਦਾ , ਜਿੱਥੋਂ 52 ਰਾਜਿਆਂ ਨੂੰ ਗੁਰੂ ਸਾਹਿਬ ਨੇ ਕਰਵਾਇਆ ਸੀ ਰਿਹਾਅ