Guru Nanak Dev Ji teaching: ਗੁਰੂ ਨਾਨਕ ਦੇਵ ਜੀ ਕਹਿੰਦੇ ਪਾਂਧਾ ਜੀ ਲੱਲਾ ਅੱਖਰ ਆਖਦਾ ਹੈ ਪੂਰਨ ਸੰਸਾਰ ਨੂੰ ਈਸ਼ਵਰ ਨੇ ਧੰਧੇ ਲਾ ਛਡਿਆ ਹੈ । ਮਾਇਆ ਕਾ ਮੋਹ ਮਿੱਠਾ ਲਾ ਦਿੱਤਾ ਹੈ। ਖਾਂਦਾ ਹੈ ਪੀਂਦਾ ਹੈ ਹੱਸਦਾ ਹੈ ਸੋਂਵਦਾ ਹੈ ਪ੍ਰਮੇਸ਼ਰ ਦਾ ਨਾਮ ਭੁੱਲ ਗਿਆ ਹੈ। ਵਵਾ ਆਖਦਾ ਹੈ ਵਾਸ਼ਨਾ ਕੋ ਰੋਕਕੇ ਜਿਸਨੇ ਇੰਦਰੇ ਜਿੱਤੇ ਜਗਤ ਕੋ ਕਉਤਕ ਦੇਖਣੇ ਵਾਸਤੇ ਸਤਿਗੁਰਾਂ ਦਾ ਰੂਪ ਧਾਰਿਆ ਹੈ ਸਰਬ ਜੀਆਂ ਮੇਂ ਸੱਤਾ ਦੇਇ ਕਰਕੇ ਦੇਖਦਾ ਹੈ ।ਉਸਕਾ ਹੁਕਮ ਸੱਤ ਕਰਕੇ ਮਾਨਤੇ ਹੈਂ ਸੋਈ ਗੁਰਮੁਖ ਪੁਰਸ਼ ਹਨ । ੜਾੜਾ ਬਚਨ ਬੋਲਤਾ ਹੈ ਹੇ ਜੀਵ ਅੜਬੰਗ ਝਖੜ ਝਗੜੇ ਕਿਉਂ ਕਰਤੇ ਹੋ । ਜੋ ਕੁਛ ਮਹਾਰਾਜ ਦਾ ਹੁਕਮ ਹੈ ਸੋ ਮੰਨੇ । ਜੋ ਮਹਾਰਾਜ ਦਾ ਹੁਕਮ ਮੰਨਦਾ ਹੈ ਤਿਸ ਤੇ ਕੁਰਬਾਨ ਹੋਤੇ ਹੈਂ । ਹਾਹੇ ਸ਼ਬਦ ਆਖਿਆ ਜੋ ਪ੍ਰਮੇਸ਼ਰ ਨੇ ਜੰਤ ਉਤਪਤ ਕੀਤੇ ਹਨ , ਸੋ ਸਭਨਾਂ ਕੇ ਰਿਜਕ ਦਾ ਦਾਤਾ ਹੈ ਜੋ ਸਤਿਗੁਰਾਂ ਨੇ ਸ਼ਬਦ ਉਚਾਰਿਆ ਹੈ ਸੋ ਗਿਆਨ ਕੇ ਦਾਤਾ ਹੈ ।
ਈਸ਼ਵਰ ਅਰ ਗੁਰਾਂ ਬਿਨਾਂ ਹੋਰ ਦਾਤਾ ਕੋਈ ਨਹੀੰ ਸਭ ਜੀਆਂ ਕੋ ਕਰਮਾਂ ਦੇ ਅਨੁਸਾਰ ਰਿਜਕ ਪਹੁੰਚਾਂਵਦਾ ਹੈ ਤਿਸ ਬਿਨਾਂ ਕੋਈ ਨਹੀਂ । ਐੜਾ ਆਖਦਾ ਹੈ ਜਿਸ ਅਕਾਲ ਪੁਰਖ ਨੇ ਆਦਿ ਤੇ ਰਚ ਛੱਡੀ ਹੈ , ਸੰਪੂਰਨ ਜੋ ਕੁਛ ਵਾਹਿਗੁਰੂ ਨੇ ਕਰਨਾ ਸੀ ਸੋ ਕਰਿ ਰਹਿਆ ਹੈ ਅਰ ਜੋ ਕੁਛ ਹੋਰ ਕਰੇ ਸੋ ਭੀ ਕਰਨੇ ਕੋ ਸਮ੍ਰਥ ਹੈ । ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਮੈਂ ਤਿਨ ਕਾ ਸ਼ਾਇਰ ਹਾਂ ਕਵਿਸ਼ਰ ਹਾਂ। ਹੇ ਪੰਡਿਤ ਜੀ ! ਮੈਂ ਤੁਝ ਕੋ ਮਹਾਰਾਜ ਦੀ ਮਹਿਮਾ ਦਾ ਵਖਿਆਨ ਕੀਤਾ ਹੈ । ਤੂੰ ਮਹਾਰਾਜ ਕਾ ਧਿਆਨ ਕਰ , ਧੰਧੇ ਕੀ ਵਿਦਿਆ ਕੋ ਤਿਆਗ ਇਹੀ ਜੋ ਵਿਦਿਆ ਲੋਕੋਂ ਕੇ ਉਪਦੇਸ਼ ਦੇ ਵਾਸਤੇ ਸਿਖਾਈਦੀ ਹੈ ਸੋਈ ਬੰਧਨ ਕਾ ਮੂਲ ਹੈ ਤੇ ਆਪਣੇ ਕਮਾਵਣੇ ਵਾਸਤੇ ਸਿੱਖੀਦੀ ਹੈ । ਸੋਈ ਬੰਧਨੋਂ ਕੋ ਖੋਲਣ ਵਾਲੀ ਹੈ। ਜਦ ਇਹ ਬਚਨ ਗੁਰੂ ਜੀ ਨੇ ਕਹੇ ਤਾਂ ਪੰਡਿਤ ਜੀ ਨੇ ਕਿਹਾ ਹੇ ਕਾਲੂ ! ਚਾਰੋਂ ਵੇਦ ਜਗਤ ਮੇਂ ਗੁਪਤ ਹੋ ਰਹੇ ਸੀ ਤੇਰਾ ਪੁੱਤਰ ਚਾਰੋਂ ਵੇਦੋਂ ਕੋ ਪ੍ਰਕਾਸ਼ ਕਰਨ ਵਾਸਤੇ ਪ੍ਰਗਟਿਆ ਹੈ । ਫਿਰ ਗੁਰੂ ਜੀ ਅੰਦਰ ਬੈਠੇ ਤਾਂ ਇੱਕ ਦਿਨ ਅੰਦਰ ਹੀ ਸਮਾਧ ਲੱਗੀ ਰਹੀ ਜਾਂ ਨਦੀ ਦੇ ਬਾਹਰ ਬੈਠੇ ਤਾਂ ਉਥੇ ਹੀ ਸਮਾਧ ਲੱਗੀ ਰਹੀ ਜਹਾਂ ਬੈਠੇ ਤਹਾਂ ਹੀ ਚਰਚਾ ਕਰਦਿਆਂ ਕਈ ਦਿਨ ਬੀਤ ਜਾਂਦੇ । ਪਿਤਾ ਕਾਲੂ ਜੀ ਪ੍ਰਸਾਦਿ ਲੈ ਕੇ ਪਿੱਛੇ ਪਿੱਛੇ ਫਿਰਦੇ ਰਹੇ । ਬਾਬਾ ਜੀ ਸੰਤਾਂ ਸਾਧਾਂ ਨੂੰ ਖਵਾ ਦਿੰਦੇ ।
ਇਹ ਵੀ ਦੇਖੋ: ਕਰੋ ਦਰਸ਼ਨ ਸ੍ਰੀ ਦਰਬਾਰ ਸਾਹਿਬ ਦੇ, ਇਸ ਪੇਪਰ ਆਰਟਿਸਟ ਨੇ ਤਾਂ ਕਮਾਲ ਹੀ ਕਰਤੀ