Shame on humanity : ਜਲੰਧਰ ਜ਼ਿਲੇ ਦੇ ਹਜ਼ਾਰਾ ਪਿੰਡ ਵਿਖੇ ਦਿਲ ਨੂੰ ਝਿੰਜੋੜਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਲੰਧਰ-ਹੁਸ਼ਿਆਰਪੁਰ ਰੋਡ ‘ਤੇ ਇਕ ਪਿੰਡ ‘ਚ ਸੱਤ ਸਾਲ ਦੀ ਮਾਸੂਮ ਲੜਕੀ ਦਾ ਬਲਾਤਕਾਰ ਕਰਨ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੋਸ਼ੀ ਮ੍ਰਿਤਕ ਦੇਹ ਨੂੰ ਖੇਤ ਵਿੱਚ ਸੁੱਟ ਕੇ ਫਰਾਰ ਹੋ ਗਿਆ ਹੈ। ਘਟਨਾ ਸ਼ਨੀਵਾਰ ਦੁਪਹਿਰ ਦੀ ਹੈ. ਉਦੋਂ ਤੋਂ ਪੂਰੇ ਪਿੰਡ ਦੇ ਲੋਕ ਦਹਿਸ਼ਤ ‘ਚ ਹਨ। ਫਿਲਹਾਲ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਦੇ ਇੱਕ ਵਿਅਕਤੀ ਦੀ 7 ਸਾਲ ਦੀ ਬੇਟੀ ਘਰ ਦੇ ਬਾਹਰ ਖੇਡ ਰਹੀ ਸੀ। ਉਹ ਐਤਵਾਰ ਦੁਪਹਿਰ ਅਚਾਨਕ ਗਾਇਬ ਹੋ ਗਈ। ਜਦੋਂ ਕਾਫ਼ੀ ਸਮਾਂ ਨਹੀਂ ਮਿਲੀ ਤਾਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਫਿਰ ਪਤਾ ਲੱਗਾ ਕਿ ਜਿਸ ਕੁਆਰਟਰ ‘ਚ ਬੱਚੀ ਰਹਿੰਦੀ ਸੀ ਉਸ ਨਾਲ ਸੰਤੋਸ਼ ਮਹਤੋ ਨਾਂ ਦਾ ਇੱਕ ਨੌਜਵਾਨ ਉਸ ਨੂੰ ਸਾਈਕਲ ‘ਤੇ ਬਿਠਾ ਕੇ ਆਪਣੇ ਨਾਲ ਲੈ ਗਿਆ। ਗਲੀ ਵਿਚ ਖੇਡ ਰਹੇ ਬੱਚਿਆਂ ਨੇ ਪਰਿਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ। ਬਾਅਦ ਵਿਚ ਸਵੇਰੇ ਲੜਕੀ ਦੀ ਲਾਸ਼ ਗੰਨੇ ਦੇ ਖੇਤਾਂ ਵਿਚ ਪਈ ਮਿਲੀ। ਇਹ ਖੇਤ ਘਰ ਦੇ ਸਾਹਮਣੇ ਹੈ। ਉਦੋਂ ਤੋਂ ਮੁਲਜ਼ਮ ਵੀ ਘਰੋਂ ਗਾਇਬ ਸੀ। 10 ਦਿਨ ਪਹਿਲਾਂ ਉਸ ਦੀ ਪਤਨੀ ਅਤੇ ਬੱਚੇ ਪਿੰਡ ਗਏ ਹੋਏ ਸਨ। ਉਹ ਮੂਲ ਤੌਰ ‘ਤੇ ਪਿੰਡ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਦਾ ਹੈ। ਪੁਲਿਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ। ਥਾਣਾ ਪਤਾਰਾ ਦੀ ਪੁਲਿਸ ਜਾਂਚ ਕਰ ਰਹੀ ਹੈ।
ਹਾਲ ਹੀ ਵਿਚ ਜਲੰਧਰ ਦੇ ਦਕੋਹਾ ‘ਚ ਵੀ ਇਕ ਮਾਸੂਮ ਲੜਕੀ ਨੂੰ ਇਕ ਆਦਮੀ ਨੇ ਹਵਸ ਦਾ ਸ਼ਿਕਾਰ ਬਣਾਇਆ ਸੀ ਜੋ ਕਿ ਰਿਸ਼ਤੇ ਵਿਚ ਉਸ ਦਾ ਫੁੱਫੜ ਲੱਗਦਾ ਸੀ. ਜ਼ਖਮੀ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਾਂਕਿ ਪੁਲਿਸ ਨੇ ਇੱਕ ਦਿਨ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਸੀ।