A grant of : ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਵਿਚ ਪੜ੍ਹਦੀਆਂ ਲੜਕੀਆਂ ਦੀ ਸਿਹਤ ਸੰਭਾਲ ਲਈ ਅਹਿਮ ਕਦਮ ਚੁੱਕੇ ਹਨ ਅਤੇ ਉਨ੍ਹਾਂ ਨੂੰ 8.6 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ। ਸਿੱਖਿਆ ਮੰਤਰੀ ਵਿਜੇ ਇੰਦਰਾ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਰਾਜ ਭਰ ਦੇ 2521 ਉੱਚ ਅਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ ਲਈ 8.6 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਸ ਗ੍ਰਾਂਟ ਨਾਲ ਲੜਕੀਆਂ ਦੀ ਸਿਹਤ ਸੰਭਾਲ ਲਈ ਸੈਨੇਟਰੀ ਪੈਡ ਵੈਂਡਿੰਗ ਅਤੇ ਇਨਸੀਨੇਟਰ ਮਸ਼ੀਨਾਂ ਲਗਾਈਆਂ ਜਾਣਗੀਆਂ। ਇਸ ਯੋਜਨਾ ਤਹਿਤ ਹਰੇਕ ਸਕੂਲ ਨੂੰ 32,000 ਰੁਪਏ ਦੀ ਗ੍ਰਾਂਟ ਮਿਲੇਗੀ। ਸਿੱਖਿਆ ਸਕੱਤਰ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਕੂਲਾਂ ਵਿਚ ਪੜ੍ਹ ਰਹੀਆਂ ਲੜਕੀਆਂ ਦੀ ਸਿਹਤ ਸੰਭਾਲ ਲਈ ਵਿਸ਼ੇਸ਼ ਉਪਾਅ ਕੀਤੇ ਜਾ ਰਹੇ ਹਨ ਅਤੇ ਸਕੂਲਾਂ ਵਿਚ ਸੈਨੇਟਰੀ ਪੈਡ ਵੈਂਡਿੰਗ ਅਤੇ ਇਨਸਾਈਨਰੇਟਰ ਲਗਾਉਣਾ ਇਕ ਮਹੱਤਵਪੂਰਨ ਕਦਮ ਹੈ।
ਸਿੱਖਿਆ ਵਿਭਾਗ ਦੇ ਇਕ ਬੁਲਾਰੇ ਅਨੁਸਾਰ ਅੰਮ੍ਰਿਤਸਰ ਦੇ 159 ਸਕੂਲਾਂ ਲਈ 50.88 ਲੱਖ ਰੁਪਏ ਜਾਰੀ ਕੀਤੇ ਗਏ ਹਨ। ਬਰਨਾਲਾ ਦੇ 64 ਸਕੂਲਾਂ ਲਈ 20.48 ਲੱਖ ਰੁਪਏ, ਬਠਿੰਡਾ ਦੇ 164 ਸਕੂਲਾਂ ਲਈ 52.48 ਲੱਖ ਰੁਪਏ। ਫਰੀਦਕੋਟ ਦੇ 57 ਸਕੂਲਾਂ ਲਈ 18.24 ਲੱਖ ਰੁਪਏ। ਫਤਿਹਗੜ੍ਹ ਸਾਹਿਬ ਦੇ 52 ਸਕੂਲਾਂ ਲਈ 16.64 ਲੱਖ ਰੁਪਏ, ਫਾਜ਼ਿਲਕਾ ਦੇ 130 ਸਕੂਲਾਂ ਲਈ 41.60 ਲੱਖ ਰੁਪਏ, ਫਿਰੋਜ਼ਪੁਰ ਦੇ 90 ਸਕੂਲਾਂ ਲਈ 28.80 ਲੱਖ ਰੁਪਏ, ਗੁਰਦਾਸਪੁਰ ਦੇ 145 ਸਕੂਲਾਂ ਲਈ 46.40 ਲੱਖ ਰੁਪਏ, ਹੁਸ਼ਿਆਰਪੁਰ ਦੇ 151 ਸਕੂਲਾਂ ਲਈ 48.32 ਲੱਖ ਰੁਪਏ, ਜਲੰਧਰ ਦੇ 178 ਸਕੂਲਾਂ ਲਈ 56.96 ਲੱਖ ਰੁਪਏ, ਕਪੂਰਥਲਾ ਦੇ 64 ਸਕੂਲਾਂ ਲਈ 20.48 ਲੱਖ ਰੁਪਏ, ਲੁਧਿਆਣਾ ਦੇ 227 ਸਕੂਲਾਂ ਲਈ 72.64 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਇਸੇ ਤਰ੍ਹਾਂ ਮਾਨਸਾ ਦੇ 101 ਸਕੂਲਾਂ ਲਈ 32.32 ਲੱਖ ਰੁਪਏ, ਮੋਗਾ ਦੇ 118 ਸਕੂਲਾਂ ਲਈ 37.76 ਲੱਖ ਰੁਪਏ, ਐਸ.ਏ.ਐਸ.ਨਗਰ ਦੇ 83 ਸਕੂਲਾਂ ਲਈ 26.56 ਲੱਖ ਰੁਪਏ, ਸ੍ਰੀ ਮੁਕਤਸਰ ਸਾਹਿਬ ਦੇ 102 ਸਕੂਲਾਂ ਲਈ 32.64 ਲੱਖ ਰੁਪਏ ,ਐਸ ਬੀ ਐਸ ਨਗਰ ਦੇ 57 ਸਕੂਲਾਂ ਲਈ 18.24 ਲੱਖ ਰੁਪਏ, ਪਠਾਨਕੋਟ ਦੇ 66 ਸਕੂਲਾਂ ਲਈ 21.12 ਲੱਖ ਰੁਪਏ, ਪਟਿਆਲਾ ਦੇ 176 ਸਕੂਲਾਂ ਲਈ 56.32 ਲੱਖ ਰੁਪਏ, ਰੂਪਨਗਰ ਦੇ 65 ਸਕੂਲਾਂ ਲਈ 20.80 ਲੱਖ ਰੁਪਏ, ਸੰਗਰੂਰ ਦੇ 169 ਸਕੂਲਾਂ ਲਈ 54.08 ਲੱਖ ਰੁਪਏ, ਤਰਨਤਾਰਨ ਦੇ 103 ਸਕੂਲਾਂ ਲਈ 32.96 ਲੱਖ ਜਾਰੀ ਕੀਤੇ ਗਏ ਹਨ।