A 17 year old boy killed : ਜਲੰਧਰ ਦੇ ਬਸਤੀ ਬਾਵਾ ਖੇਲ ਦੇ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦੋਂ 17 ਸਾਲ ਦੇ ਇੱਕ ਮੁੰਡੇ ਦਾ ਲੋਹੇ ਦੀ ਰਾਡ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ ਰਾਜ ਨਗਰ ਦੇ ਇਕ ਕੰਟਰੈਕਟ ਲੇਨ ਵਿੱਚ ਸੋਮਵਾਰ ਰਾਤ 9.30 ਵਜੇ ਵਾਪਰੀ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਧਰਮਪ੍ਰੀਤ ਦੇ ਭਰਾ ਦਾ ਇਲਾਕੇ ਦੇ ਹੀ ਕੁਝ ਲੋਕਾਂ ਨਾਲ ਲੜਾਈ ਹੋ ਰਹੀ ਸੀ। ਧਰਮਪ੍ਰੀਤ ਉਨ੍ਹਾਂ ਦੀ ਲੜਾਈ ਛੁਡਾਉਣ ਲਈ ਬਚਾਅ ਕਰਨ ਮੌਕੇ ‘ਤੇ ਪਹੁੰਚਿਆ ਸੀ। ਇਸ ਦੌਰਾਨ ਹਮਲਾਵਰਾਂ ਨੇ ਧਰਮਪ੍ਰੀਤ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਲੋਕ ਉਸਨੂੰ ਹਸਪਤਾਲ ਲਿਜਾ ਰਹੇ ਸਨ ਕਿ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।
ਘਟਨਾ ਦੇ ਤਕਰੀਬਨ ਦੋ ਘੰਟੇ ਬਾਅਦ ਸਿਵਲ ਹਸਪਤਾਲ ਪਹੁੰਚੇ ਏਸੀਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੂੰ ਸਿਰਫ ਬੱਚੇ ਦਾ ਨਾਮ ਅਤੇ ਉਸਦੇ ਘਰ ਦਾ ਪਤਾ ਹੀ ਮਿਲਿਆ ਹੈ। ਉਲ ਦੀ ਹੱਤਿਆ ਕਿਸ ਨੇ ਕੀਤੀ ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਰਾਡ ਨਾਲ ਕਤਲ ਹੋਇਆ ਸੀ ਉਹ ਬਰਾਮਦ ਨਹੀਂ ਹੋਈ ਹੈ। ਉਥੇ ਹੀ ਅੱਖੀ ਦੇਖਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦਾ ਕਤਲ ਜਿਸ ਹਥਿਆਰ ਨਾਲ ਕੀਤਾ ਗਿਆ ਹੈ, ਉਹ ਉਨ੍ਹਾਂ ਨੇ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਮੌਕੇ ‘ਤੇ ਪਹੁੰਚੇ ਏਸੀਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਧਰਮਪ੍ਰੀਤ ਦੀ ਕਤਲ ਪੁਰਾਣੀ ਦੁਸ਼ਮਣੀ ਕਾਰਨ ਕੀਤਾ ਗਿਆ ਹੈ ਅਤੇ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।