Mother beocme beast : ਮਾਂ ਜਿਸ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਤੇ ਜੋ ਹਰ ਸਮੇਂ ਆਪਣੇ ਬੱਚਿਆਂ ਦੀ ਰਾਜ਼ੀ ਖੁਸ਼ੀ ਲਈ ਦੁਆ ਮੰਗਦੀ ਹੈ ਤੇ ਜੇਕਰ ਉਹ ਮਾਂ ਹੀ ਬੱਚੇ ਦੀ ਦੁਸ਼ਮਣ ਬਣ ਜਾਵੇ ਤਾਂ ਉਸ ਬੱਚੇ ਦੀ ਰਖਵਾਲੀ ਕੌਣ ਕਰੇਗਾ। ਫਰੀਦਕੋਟ ਵਿਖੇ ਅਜਿਹੀ ਹੀ ਦਿਲ ਨੂੰ ਕੰਬਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਕਲਯੁਗੀ ਮਾਂ ਨੇ ਪੁੱਤਰ ਦੀ ਚਾਹ ‘ਚ ਆਪਣੀ ਸਵਾ ਮਹੀਨੇ ਦੀ ਮਾਸੂਮ ਬੱਚੀ ਨੂੰ ਜ਼ਿੰਦਾ ਟਾਇਲਟ ‘ਚ ਸੁੱਟ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਇਸ ਕਲਯੁੱਗੀ ਮਾਂ ਦੀ ਪਹਿਲਾਂ ਤੋਂ ਹੀ ਦੋ ਲੜਕੀਆਂ ਅਤੇ 1 ਲੜਕਾ ਹੈ। ਔਰਤ ਨੇ ਆਪਣੀ ਮਾਸੂਮ ਬੱਚੀ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਕੁੜੀ ਨਹੀਂ ਮੁੰਡਾ ਚਾਹੁੰਦੀ ਸੀ। ਘਟਨਾ ਪਿੰਡ ਕਲੇਰ ਦੀ ਹੈ। ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ‘ਤੇ ਪੁਲਿਸ ਨੇ ਉਸਦੀ ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਔਰਤ ਦੀਆਂ ਦੋ ਲੜਕੀਆਂ ਅਤੇ ਇਕ ਲੜਕਾ ਵੀ ਹੈ। ਉਹ ਯੂਪੀ ਦੇ ਬਾਂਦਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ।
ਜਾਣਕਾਰੀ ਅਨੁਸਾਰ ਕਲੇਰ ਪਿੰਡ ਵਿੱਚ ਇੱਕ ਭੱਠੇ ’ਤੇ ਕੰਮ ਕਰਨ ਵਾਲੀ ਇੱਕ ਔਰਤ ਨੇ ਆਪਣੀ ਡੇਢ ਮਹੀਨੇ ਦੀ ਬੱਚੀ ਨੂੰ ਟਾਇਲਟ ਦੇ ਗਟਰ ਵਿੱਚ ਜ਼ਿੰਦਾ ਸੁੱਟ ਦਿੱਤਾ। ਇਸ ਕਾਰਨ ਲੜਕੀ ਦੀ ਮੌਤ ਹੋ ਗਈ। ਸਾਥੀ ਮਜ਼ਦੂਰਾਂ ਨੇ ਲੜਕੀ ਨੂੰ ਗਟਰ ਵਿਚੋਂ ਬਾਹਰ ਕੱਢ ਲਿਆ, ਪਰ ਉਦੋਂ ਤੱਕ ਲੜਕੀ ਦੀ ਮੌਤ ਹੋ ਚੁੱਕੀ ਸੀ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਛਾਣਬੀਣ ਕੀਤੀਜਾ ਰਹੀ ਹੈ ਤੇ ਦੋਸ਼ੀ ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਸਜ਼ਾ ਦਿੱਤੀ ਜਾਵੇਗੀ।