The robbers first : ਬੀਤੀ ਰਾਤ ਖੰਨਾ ਦੇ ਪਿੰਡ ਇਕੋਲਾਹਾ ਵਿਖੇ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਥੇ ਲੁਟੇਰਿਆਂ ਵੱਲੋਂ ਐਸ.ਬੀ.ਆਈ. ਬ੍ਰਾਂਚ ਦੇ ਏ.ਟੀ.ਐਮ ਨੂੰ ਅੱਗ ਲੱਗਾਉਣ ਦੀ ਖ਼ਬਰ ਮਿਲੀ ਹੈ। ਇਸ ਏ.ਟੀ.ਐਮ ਨੂੰ ਤਿੰਨ ਲੁਟੇਰਿਆਂ ਵੱਲੋਂ ਲੁੱਟਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਘਟਨਾ ਬੀਤੀ ਰਾਤ ਲਗਭਗ 2 ਵਜੇ ਦੀ ਹੈ। ਲੁਟੇਰਿਆਂ ਨੇ ਪਹਿਲਾਂ ATM ਨੂੰ ਲੁੱਟਿਆ ਤੇ ਫਿਰ ਉਸ ਨੂੰ ਅੱਗ ਲਗਾ ਦਿੱਤੀ।
ਮਿਲੀ ਜਾਣਕਾਰੀ ਮੁਤਾਬਕ ਸੀ.ਸੀ.ਟੀ.ਵੀ ‘ਚ ਤਿੰਨ ਲੁਟੇਰੇ ਗੈਸ ਕਟਰ ਨਾਲ ਸ਼ਟਰ ਨੂੰ ਕੱਟਦੇ ਹੋਏ ਦੇਖੇ ਗਏ ਹਨ। ਪਰ ਫਿਲਹਾਲ ਇਸ ਬਾਰੇ ਕੋਈ ਵੀ ਸੂਚਨਾ ਦੇਣ ਨੂੰ ਤਿਆਰ ਨਹੀਂ ਹੈ ਕਿ ਪੈਸੇ ਲੁਟੇਰੇ ਲੁੱਟ ਕੇ ਲੈ ਗਏ ਜਾਂ ਫੇਰ ਏ.ਟੀ.ਐਮ ਦੇ ਅੰਦਰ ਹੀ ਸੜ ਕੇ ਸੁਆਹ ਹੋ ਗਏ।
ਇਹ ਵੀ ਪਤਾ ਚੱਲਿਆ ਹੈ ਕਿ ਲਗਭਗ 19.50 ਲੱਖ ਦੇ ਕਰੀਬ ਪੈਸੇ ਏ.ਟੀ.ਐਮ ‘ਚ ਸੀ। ਸਾਰੀ ਘਟਨਾ ਬਾਰੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਪੁੱਜ ਕੇ ਅਧਿਕਾਰੀਆਂ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।