Used to show: ਫਗਵਾੜਾ ਜ਼ਿਲ੍ਹੇ ਦੇ ਸੁਭਾਸ਼ ਨਗਰ ਚੱਕ ‘ਚ ਗੁਰੂ ਤੇ ਚੇਲੇ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਅਧਿਆਪਕ ਟਿਊਸ਼ਨ ਪੜ੍ਹਨ ਲਈ ਆਉਂਦੀ 10ਵੀਂ ਦੀ ਵਿਦਿਆਰਥਣ ਨੂੰ ਅਸ਼ਲੀਲ ਵੀਡੀਓ ਦਿਖਾਉਂਦਾ ਸੀ ਤੇ ਉਸ ਨਾਲ ਗਲਤ ਹਰਕਤਾਂ ਵੀ ਕਰਦਾ ਸੀ। ਮਾਪਿਆਂ ਨੇ ਅਧਿਆਪਕ ‘ਤੇ ਉਨ੍ਹਾਂ ਦੀ ਧੀ ਨੂੰ ਅਸ਼ਲੀਲ ਵੀਡੀਓ ਦਿਖਾਉਣ ਅਤੇ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਲਾਇਆ। ਪੂਰੇ ਇਲਾਕੇ ਦੇ ਪਰਿਵਾਰਕ ਮੈਂਬਰਾਂ ਨਾਲ ਮਾਪੇ ਸਕੂਲ ਪਹੁੰਚੇ ਅਤੇ ਦੋਸ਼ੀ ਅਧਿਆਪਕ ਦੇ ਮੂੰਹ ਨੂੰ ਕਾਲਾ ਕਰ ਦਿੱਤਾ ਅਤੇ ਉਸ ਨੂੰ ਚੱਪਲਾਂ ਨਾਲ ਕੁੱਟਿਆ। ਇਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ।
ਐਸਐਚਓ ਸਿਟੀ ਨਵਦੀਪ ਨੇ ਖੁਦ ਮੌਕੇ ‘ਤੇ ਪਹੁੰਚ ਕੇ ਅਧਿਆਪਕ ਨੂੰ ਹਿਰਾਸਤ ਵਿੱਚ ਲੈ ਲਿਆ। ਮੁਲਜ਼ਮ ਹਿਮਾਚਲ ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ, ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਸਕੂਲ ਵਿਚ ਹੀ ਅਧਿਆਪਕ ਤੋਂ ਟਿਊਸ਼ਨ ਲੈਂਦੀ ਹੈ। ਰੁਟੀਨ ਦੀ ਤਰ੍ਹਾਂ ਉਨ੍ਹਾਂ ਦੀ ਧੀ ਸੋਮਵਾਰ ਨੂੰ ਟਿਊਸ਼ਨ ਲੈਣ ਆਈ ਸੀ। ਇਸ ਦੌਰਾਨ ਅਧਿਆਪਕ ਨੇ ਉਸ ਨੂੰ ਆਪਣੇ ਮੋਬਾਈਲ ‘ਤੇ ਅਸ਼ਲੀਲ ਵੀਡੀਓ ਦਿਖਾਇਆ। ਇੰਨਾ ਹੀ ਨਹੀਂ ਅਧਿਆਪਕ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਵੀ ਕੀਤੀ। ਘਟਨਾ ਤੋਂ ਡਰੀ ਵਿਦਿਆਰਥਣ ਨੇ ਮੰਗਲਵਾਰ ਨੂੰ ਮਾਪਿਆਂ ਨੂੰ ਇਸ ਬਾਰੇ ਦੱਸਿਆ। ਸ਼ੁੱਕਰਵਾਰ ਨੂੰ ਮਾਪੇ ਵੀ ਸਕੂਲ ਪਹੁੰਚੀ ਤੇ ਉਨ੍ਹਾਂ ਨੇ ਅਧਿਆਪਕ ਨੂੰ ਫੜ ਲਿਆ। ਇਸ ਤੋਂ ਬਾਅਦ ਸਕੂਲ ਵਿੱਚ ਮਾਪਿਆਂ ਦੀ ਭੀੜ ਲੱਗ ਗਈ। ਫੇਰ ਸਾਰਿਆਂ ਨੇ ਅਧਿਆਪਕ ਦਾ ਮੂੰਹ ਕਾਲਾ ਕਰ ਦਿੱਤਾ ਅਤੇ ਉਸਨੂੰ ਪ੍ਰਿੰਸੀਪਲ ਦੇ ਕਮਰੇ ਵਿੱਚ ਲੈ ਗਏ, ਅਤੇ ਉਸਨੂੰ ਚੱਪਲਾਂ ਨਾਲ ਭੰਨਿਆ।
ਮਾਮਲੇ ਦੀ ਜਾਣਕਾਰੀ ਤੋਂ ਬਾਅਦ ਸਕੂਲ ਪ੍ਰਿੰਸੀਪਲ ਨੇ ਤੁਰੰਤ ਦੋਸ਼ੀ ਅਧਿਆਪਕ ਨੂੰ ਨੌਕਰੀ ਤੋਂ ਕੱਢ ਦਿੱਤਾ। ਫਿਰ ਮਾਪਿਆਂ ਨੇ ਪੁਲਿਸ ਨੂੰ ਬੁਲਾਇਆ। ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਥਾਣਾ ਇੰਚਾਰਜ ਨਵਦੀਪ ਸਿੰਘ ਨੇ ਦੋਸ਼ੀ ਅਧਿਆਪਕ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਲਿਖਤੀ ਸ਼ਿਕਾਇਤ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।