randeep hooda darbar sahib : ਹਰਿਆਣਾ ਦੇ ਰਣਦੀਪ ਹੁੱਡਾ ਨੇ ਆਪਣੀ ਅਦਾਕਾਰੀ ਨਾਲ ਫ਼ਿਲਮ ਇੰਡਸਟਰੀ ‘ਚ ਬਹੁਤ ਜਲਦੀ ਇੱਕ ਵੱਖਰੀ ਪਹਿਚਾਣ ਕਾਇਮ ਕਰ ਲਈ ਹੈ। ਹਰ ਫਿਲਮ ਦੇ ਵਿੱਚ ਉਹਨਾਂ ਦੀ ਅਦਾਕਾਰੀ ਦੀ ਤਾਰੀਫ ਹੁੰਦੀ ਹੈ। ਪਿਛਲੇ ਸਾਲ ਉਹਨਾਂ ਹਾਲੀਵੁਡ ‘ਚ ਵੀ ਆਪਣਾ ਡੈਬਿਊ ਕੀਤਾ ਸੀ। ਫਿਲਮ ‘ਚ ਉਹਨਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਪਰ ਕੀ ਤੁਸੀ ਜਾਣਦੇ ਹੋ ਕਿ ਰਣਦੀਪ ਹੁੱਡਾ ਨੇ ਅੰਮ੍ਰਿਤਸਰ ਜਾ ਕੇ ਸ਼੍ਰੀ ਦਰਬਾਰ ਸਾਹਿਬ ਜਾ ਕੇ ਮੁਆਫੀ ਮੰਗੀ ਸੀ ?
ਦਰਅਸਲ ਰਣਦੀਪ ਹੁੱਡਾ ਨੂੰ ‘ਬੈਟਲ ਆਫ ਸਾਰਾਗੜ੍ਹੀ ‘ ਦੀ ਆਫਰ ਹੋਈ ਸੀ ਤਾਂ ਉਹ ਆਪਣੇ – ਆਪ ਨੂੰ ਇਸ ਲਈ ਤਿਆਰ ਕਰ ਰਹੇ ਸਨ। ਇਸ ਫਿਲਮ ਲਈ ਉਹਨਾਂ ਨੇ ਆਪਣੀ ਦਾੜ੍ਹੀ ਤੇ ਵਾਲ ਵਧਾ ਕੇ ਲੰਬੇ ਕੀਤੇ ਸਨ। ਇਸ ਤੋਂ ਬਾਅਦ ਉਹਨਾਂ ਨੇ ਸਹੁੰ ਚੁੱਕ ਲਈ ਸੀ ਕਿ ਉਹ ਵੱਲ ਤੇ ਦਾੜ੍ਹੀ ਫਿਲਮ ਦੀ ਸ਼ੂਟਿੰਗ ਖਤਮ ਹੋਣ ਤੇ ਕਟਵਾ ਦਿੰਦੇ ਹਨ। ਇੱਕ ਇੰਟਰਵਿਊ ਦੇ ਦੌਰਾਨ ਰਣਦੀਪ ਹੁੱਡਾ ਨੇ ਦੱਸਿਆ ਕਿ – ਇਸ ਫਿਲਮ ਲਈ ਉਹਨਾਂ ਨੇ ਤਕਰੀਬਨ ਕੋਈ ਕੰਮ ਨਹੀਂ ਕੀਤਾ ਤੇ ਆਪਣੇ ਦਾੜ੍ਹੀ ਵਾਲ ਵਧਾਏ ਸਨ। ਇਸ ਦੌਰਾਨ ਮੈਨੂੰ ਹੋਰ ਫਿਲਮਾਂ ਵੀ ਆਫਰ ਹੋਈਆਂ ਸੀ।
ਇਸ ਦੌਰਾਨ ਮੈਨੂੰ ਹੋਰ ਫਿਲਮਾਂ ਵੀ ਆਫ਼ਰ ਆਉਣ ਲੱਗੇ ਸਨ ਪਰ ਹਰ ਇੱਕ ਨੂੰ ਨਾਂਹ ਕਰ ਦਿੱਤੀ ਪਰ ਜਦੋ ਮੇਰੀ ਫਿਲਮ ਨਾ ਬਣੀ ਤਾ ਮੈ ਗੁਰੂਦਵਾਰਾ ਸਾਹਿਬ ਜਾ ਕੇ ਮੁਆਫੀ ਮੰਗੀ। ਫਿਰ ਵਾਲ ਕਟਵਾਏ ਅਤੇ ਦੁਬਾਰਾ ਫਿਲਮਾਂ ‘ਚ ਕੰਮ ਕਰਨਾ ਸ਼ੁਰੂ ਕੀਤਾ। ਦੱਸ ਦੇਈਏ ਕਿ ਰਣਦੀਪ ਹੁੱਡਾ ਲਈ ‘ਬੈਟਲ ਆਫ ਸਾਰਾਗੜ੍ਹੀ ‘ ਤੇ ਫਿਲਮ ਰਾਜਕੁਮਾਰੀ ਸੰਤੋਸ਼ੀ ਬਣਾਉਣ ਜਾ ਰਹੇ ਸਨ। ਰਣਦੀਪ ਹੁੱਡਾ ਤਾ ਪੋਸਟਰ ਤੇ ਟੀਜ਼ਰ ਵੀ ਜਾਰੀ ਹੋਇਆ ਸੀ ਪਰ ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਫਿਲਮ ‘ਕੇਸਰੀ ‘ ਬਣਾ ਚੁਕੇ ਹਨ।