ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਗੋਲ-ਗੱਪੇ ਅਤੇ ਚਾਟ ਕੁੜੀਆਂ ਦੀ ਪਹਿਲੀ ਪਸੰਦ ਹੈ।ਜਿਆਦਾ ਚਟਪਟੀਆਂ ਚੀਜਾਂ ਲੜਕੀਆਂ ਦੀ ਪਹਿਲੀ ਪਸੰਦ ਹੈ ਤੇ ਉਨਾਂ ਨੂੰ ਚਾਰ ਜਿੱਥੇ ਵੀ ਦਿਸ ਜਾਵੇ ਉਹ ਉੱਥੇ ਹੀ ਖਾਣੀ ਸ਼ੁਰੂ ਕਰ ਦਿੰਦੀਆਂ ਹਨ।
ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ‘ਚ ਲਾੜੀ ਆਪਣੇ ਹੀ ਵਿਆਹ ‘ਚ ਰਸਮਾਂ ਛੱਡ ਕੇ ਗੋਲਗੱਪੇ ਖਾ ਰਹੀ ਹੈ।ਦੱਸ ਦੇਈਏ ਕਿ ਲਾੜੀ ਸਟੇਜ ‘ਤੇ ਬੈਠੀ ਹੀ ਗੋਲਗੱਪੇ ਖਾ ਰਹੀ ਹੈ।
ਇੱਕ ਆਦਮੀ ਨੇ ਹੱਥ ‘ਚ ਗੋਲਗੱਪਾ ਬਾਉਲ ਫੜਿਆ ਹੋਇਆ ਹੈ ਅਤੇ ਲਾੜੀ ਖਾ ਰਹੀ ਹੈ।ਹੁਣ ਤੁਸੀਂ ਸੋਚੋਗੇ ਕਿ ਲਾੜੀ ਗੋਲਗੱਪਿਆਂ ਦਾ ਆਨੰਦ ਲੈ ਰਹੀ ਹੈ ਅਤੇ ਲਾੜਾ ਕਿੱਥੇ ਹੈ।ਦੱਸਣਯੋਗ ਹੈ ਕਿ ਉਸ ਸਮੇਂ ਲਾੜਾ ਆਪਣੀ ਪੂਜਾ ‘ਚ ਰੁੱਝਿਆ ਹੋਇਆ ਸੀ ਅਤੇ ਇਸ ਲਈ ਲਾੜੀ ਨੇ ਆਪਣੇ ਵਿਹਲੇ ਸਮੇਂ ਦਾ ਲੁਤਫ ਗੋਲਗੱਪੇ ਖਾ ਕੇ ਉਠਾਇਆ।