photo journalist danish siddiqui: ਅਫਗਾਨਿਸਤਾਨ ‘ਚ ਮਾਰੇ ਗਏ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੇ ਮ੍ਰਿਤਕ ਸਰੀਰ ਨੂੰ ਦਿੱਲੀ ਦੇ ਜਾਮੀਆ ਮਿਲੀਆ ਇਸਲਾਮੀਆ ਦੇ ਕਬਰਿਸਤਾਨ ‘ਚ ਸੁਪੁਰਦ-ਏ-ਖਾਕ ਕੀਤਾ ਜਾਵੇਗਾ।ਜਾਮੀਆ ਮਿਲੀਆ ਇਸਲਾਮੀਆ ਨੇ ਇੱਕ ਬਿਆਨ ‘ਚ ਕਿਹਾ, ਜਾਮੀਆ ਮਿਲੀਆ ਇਸਲਾਮੀਆ ਦੀ ਕੁਲਪਤੀ ਨੇ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੇ ਪਰਿਵਾਰ ਦੀ ਉਨਾਂ੍ਹ ਦੀ ਦੇਹ ਨੂੰ ਯੂਨੀਵਰਸਿਟੀ ਦੇ ਕਬਰਿਸਤਾਨ ‘ਚ ਦਫਨਾਉਣ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ।
ਇਹ ਕਬਰਿਸਤਾਨ ਵਿਸ਼ੇਸ਼ ਤੌਰ ‘ਤੇ ਕਰਮਚਾਰੀਆਂ,ਉਨਾਂ੍ਹ ਦੇ ਜੀਵਨਸਾਥੀ ਅਤੇ ਨਾਬਾਲਿਗ ਬੱਚਿਆਂ ਲਈ ਬਣਾਇਆ ਗਿਆ ਹੈ।ਅਫਗਾਨਿਸਤਾਨ ਤੋਂ ਦਾਨਿਸ਼ ਸਿਦੀਕੀ ਦੀ ਮ੍ਰਿਤਕ ਦੇਹ ਅੱਜ ਭਾਰਤ ਆਵੇਗੀ। ਦੱਸਿਆ ਜਾ ਰਿਹਾ ਹੈ ਕਿ ਸ਼ਾਮ ਕਰੀਬ 6 ਵਜੇ ਤੱਕ ਉਸ ਦੀ ਲਾਸ਼ ਦਿੱਲੀ ਏਅਰਪੋਰਟ ਪਹੁੰਚੇਗੀ। ਤਾਲਿਬਾਨ ਨੇ ਦਾਨਿਸ਼ ਦੀ ਲਾਸ਼ ਨੂੰ ਅੰਤਰਰਾਸ਼ਟਰੀ ਰੈਡ ਕਰਾਸ ਕਮੇਟੀ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਲਾਸ਼ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ।
ਦਾਨਿਸ਼ ਸਿੱਦੀਕੀ ਨੇ ਇਸ ਯੂਨੀਵਰਸਿਟੀ ਤੋਂ ਮਾਸਟਰਜ ਕੀਤਾ ਸੀ ਅਤੇ ਉਸ ਦੇ ਪਿਤਾ ਅਖਤਰ ਸਿਦੀਕੀ ਯੂਨੀਵਰਸਿਟੀ ਵਿੱਚ ਸਿੱਖਿਆ ਫੈਕਲਟੀ ਦੇ ਡੀਨ ਸਨ। ਸਿਦੀਕੀ ਨੇ ਸਾਲ 2005-2007 ਵਿੱਚ ਏਜੇਕੇ ਮਾਸ ਕਮਿਉਨੀਕੇਸ਼ਨ ਸੈਂਟਰ (ਐਮਸੀਆਰਸੀ) ਵਿੱਚ ਪੜ੍ਹਾਈ ਕੀਤੀ। ਜਾਮੀਆ ਟੀਚਰਜ਼ ਐਸੋਸੀਏਸ਼ਨ ਨੇ ਦਾਨਿਸ਼ ਸਿੱਦਿਕੀ ਦੀ ਮੌਤ ‘ਤੇ ਦੁੱਖ ਜਤਾਇਆ ਹੈ।
ਨਵੇਂ ਮਾਮਲੇ ‘ਚ ਫਸੀ Canada ਬੈਠੀ Beant Kaur , ਬੰਦੇ ਨੇ ਦਿੱਤੀ ਅਸ਼ਲੀਲ ਵੀਡੀਓ Leak ਕਰਨ ਦੀ ਧਮਕੀ ! LIVE