farmer leader killed in sant kabir: ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ‘ਚ ਸ਼ਨੀਵਾਰ ਦੇਰ ਸ਼ਾਮ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਲਕਸ਼ਮਣ ਪਾਂਡੇ ਦੀ ਹੱਤਿਆ ਕਰ ਦਿੱਤੀ।ਦੱਸਿਆ ਜਾ ਰਿਹਾ ਹੈ ਕਿ ਲਕਸ਼ਮਣ ਪਾਂਡੇ ਕੁਝ ਸਾਮਾਨ ਖ੍ਰੀਦਣ ਲਈ ਬਖਿਰਾ ਗਏ ਸਨ।ਘਰ ਵਾਪਸ ਆਉਂਦੇ ਸਮੇਂ ਲੁਕ ਕੇ ਬੈਠੇ ਕੁਝ ਬਦਮਾਸ਼ਾਂ ਨੇ ਉਨਾਂ੍ਹ ‘ਤੇ ਹਮਲਾ ਕਰ ਦਿੱਤਾ।
ਉਨਾਂ੍ਹ ਨੇ ਇਸ ਘਟਨਾ ਨੂੰ ਅੰਜ਼ਾਮ ਦਿਤਾ ਹੈ।ਪੁਲਿਸ ਨੇ ਮਾਮਲੇ ‘ਚ ਬੋਰਵਿਆਸ ਪਿੰਡ ਦੇ ਹੀ ਕੁਝ ਲੋਕਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿਛ ਕੀਤੀ ਹੈ।ਪੁਲਿਸ ਦੋਸ਼ੀਆਂ ਨੂੰ ਫੜਨ ਲਈ ਚਾਰ ਟੀਮਾਂ ਦਾ ਗਠਨ ਕੀਤਾ ਹੈ।
ਹੱਤਿਆ ਬੋਰਵਿਆਸ ਪਿੰਡ ਦੇ ਕੋਲ ਹੋਈ।ਹਮਲੇ ਤੋਂ ਬਾਅਦ ਕਿਸਾਨ ਨੇਤਾ ਲਕਸ਼ਮਣ ਪਾਂਡੇ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲਿਆ।ਨਾਲ ਹੀ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਕੁਝ ਲੋਕਾਂ ਨੂੰ ਹਿਰਾਸਤ ‘ਚ ਵੀ ਲਿਆ ਹੈ।ਮ੍ਰਿਤਕ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਲੋਕਾਂ ਦੀ ਮਦਦ ਕਰਨ ਦਾ ਕਾਰਨ ਨਾਲ ਕੁਝ ਵਿਸ਼ੇਸ਼ ਵਰਗ ਦੇ ਲੋਕ ਲਕਸ਼ਮਣ ਪਾਂਡੇ ਨਾਲ ਨਾਰਾਜ ਸਨ।