ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਥਾਣਾ ਸਨੌਰ ਇਲਾਕੇ ਦੇ ਪਿੰਡ ਬੌਸਰਕਲਾਂ ਨੇੜੇ ਬਾਈਕ ਸਵਾਰ ਅਕਾਲੀ ਆਗੂ ਦੇ ਭਤੀਜੇ ਨੂੰ ਉਸ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਆਪਣੀ ਪਤਨੀ ਨਾਲ ਬਾਈਕ ‘ਤੇ ਜਾ ਰਿਹਾ ਸੀ।
ਘਟਨਾ ਸੋਮਵਾਰ ਰਾਤ 9 ਤੋਂ 10 ਵਜੇ ਦੇ ਵਿਚਕਾਰ ਦੱਸੀ ਜਾ ਰਹੀ ਹੈ। ਨੌਜਵਾਨ ‘ਤੇ ਕਰੀਬ ਲਗਭਗ ਚਾਰ ਗੋਲੀਆਂ ਚਲਾਈਆਂ ਗਈਆਂ। ਨੌਜਵਾਨ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ, ਜਿਸਦੀ ਉਮਰ ਕਰੀਬ 30 ਸਾਲ ਹੈ। ਵਰਿੰਦਰ ਸਨੌਰ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਹਰਫੂਲ ਸਿੰਘ ਦਾ ਰਿਸ਼ਤੇ ਵਿੱਚ ਭਤੀਜਾ ਲੱਗਦਾ ਹੈ। ਉਹ ਪਿੰਡ ਬੌਸਰਕਲਾਂ ਦਾ ਰਹਿਣ ਵਾਲਾ ਸੀ।
ਇਹ ਵੀ ਵੇਖੋ :
Moong Dal Chilla | ਮੂੰਗ ਦਾਲ ਦਾ ਚਿੱਲਾ | Breakfast Recipe | Quick And Easy Recipe
ਉਸ ਦੀ ਪਿੰਡ ਵਿੱਚ ਹੀ ਮੋਬਾਈਲ ਦੀ ਦੁਕਾਨ ਹੈ। ਪਰਿਵਾਰ ਵਿੱਚ ਉਸਦੀ ਪਤਨੀ ਤੋਂ ਇਲਾਵਾ ਉਸ ਦਾ ਪੰਜ ਸਾਲ ਦਾ ਇੱਕ ਬੱਚਾ ਹੈ। ਘਟਨਾ ਤੋਂ ਬਾਅਦ ਥਾਣਾ ਸਨੌਰ ਦੇ ਇੰਚਾਰਜ ਅੰਮ੍ਰਿਤਵੀਰ ਚਾਹਲ, ਡੀਐਸਪੀ ਸੁਖਮਿੰਦਰ ਚੌਹਾਨ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ।
ਇਹ ਵੀ ਪੜ੍ਹੋ : ਵੱਡੀ ਖੁਸ਼ਖਬਰੀ! ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਇਹ ਉਡਾਣ, ਸਿਰਫ 2,500 ਰੁ: ਦੇਣਾ ਪਵੇਗਾ ਕਿਰਾਇਆ
ਜਾਣਕਾਰੀ ਅਨੁਸਾਰ ਘਟਨਾ ਵੇਲੇ ਵਰਿੰਦਰ ਸਿੰਘ ਆਪਣੀ ਪਤਨੀ ਨਾਲ ਜਾ ਰਿਹਾ ਸੀ। ਉਸੇ ਸਮੇਂ ਹਮਲਾਵਰ ਉਸਦੀ ਬਾਈਕ ਦੇ ਸਾਹਮਣੇ ਆ ਗਏ। ਵਰਿੰਦਰ ਸਿੰਘ ਦੀ ਬਾਈਕ ਦੇ ਅੱਗੇ ਆਪਣੀ ਬਾਈਕ ਲਗਾਉਣ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਰੋਕਿਆ ਅਤੇ ਗੋਲੀਆਂ ਮਾਰ ਦਿੱਤੀ। ਸੂਤਰਾਂ ਅਨੁਸਾਰ ਵਰਿੰਦਰ ਸਿੰਘ ਨੂੰ ਤਿੰਨ ਗੋਲੀਆਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਵਰਿੰਦਰ ਦੀ ਰਾਜਿੰਦਰਾ ਹਸਪਤਾਲ ਵਿੱਚ ਮੌਤ ਹੋ ਗਈ ਹੈ। ਹਾਲਾਂਕਿ ਕੋਈ ਵੀ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਸੂਤਰਾਂ ਅਨੁਸਾਰ ਜਦੋਂ ਉਸ ਨੂੰ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਨਾਜ਼ੁਕ ਸੀ।