ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਅਤੇ ISI ਦੇ ਰਿਸ਼ਤਿਆਂ ‘ਤੇ ਸਿਆਸਤ ਤੇਜ਼ ਹੋ ਗਈ ਹੈ। ਆਰੂਸਾ ਦੀਆਂ ਤਸਵੀਰਾਂ ਨੂੰ ਲੈ ਕੇ ਵਿਵਾਦ ਵੱਧ ਗਿਆ ਹੈ। ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਵੀ ਆਰੂਸਾ ਦੇ ਬਹਾਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ । ਉਨ੍ਹਾਂ ਨੇ ਸਾਬਕਾ ਡੀ. ਜੀ. ਪੀ. ਦਿਨਕਰ ਗੁਪਤਾ, ਵਿਨੀ ਮਹਾਜਨ ਤੇ ਅਰੂਸਾ ਦੀ ਇੱਕ ਫੋਟੋ ਸ਼ੇਅਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਿਆ ਸੀ।
ਮੁਹੰਮਦ ਮੁਸਤਫਾ ਵੱਲੋਂ ਸ਼ੇਅਰ ਕੀਤੀ ਗਈ ਫੋਟੋ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ (ਮੁਹੰਮਦ ਮੁਸਤਫਾ ਦੀ ਪਤਨੀ) ਤੇ ਉਨ੍ਹਾਂ ਦੀ ਨੂੰਹ ਅਰੂਸਾ ਨਾਲ ਹਨ। ਕੈਪਟਨ ਨੇ ਫੋਟੋ ਸ਼ੇਅਰ ਕਰਦੇ ਹੋਏ ਮੁਹੰਮਦ ਮੁਸਤਫਾ ਤੋਂ ਸਵਾਲ ਕੀਤਾ ਕਿ ਕੀ ਇਹ ਤੁਹਾਡੀ ਪਤਨੀ ਤੇ ਨੂੰਹ ਨਹੀਂ ਹੈ ਜੋ ਕਿ ਉਸੇ ਔਰਤ ਨਾਲ ਹੈ। ਤੁਸੀਂ ਇੰਨਾ ਨੀਵਾਂ ਕਿਵੇਂ ਸੋਚ ਸਕਦੇ ਹੋ। ਦੋਸਤੀ ਨੂੰ ਰਾਜਨੀਤੀ ਵਿਚ ਮਿਕਸ ਨਾ ਕਰੋ। ਮੈਂ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀਆਂ ਨਿੱਜੀ ਯਾਦਾਂ ਦੀ ਕਦਰ ਕਰਦਾ ਹਾਂ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਜ਼ਿਕਰਯੋਗ ਹੈ ਕਿ ਡਿਪਟੀ ਸੀ. ਐੱਮ. ਰੰਧਾਵਾ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਕੈਪਟਨ ‘ਤੇ ਵੱਡੇ ਇਲਜ਼ਾਮ ਲਗਾਏ ਸਨ ਕਿ ਪੰਜਾਬ ਵਿਚ ਜਿਹੜੀ ਵੀ ਪੋਸਟਿੰਗ ਹੁੰਦੀ ਸੀ ਉਹ ਅਰੂਸਾ ਆਲਮ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਹੁੰਦੀ ਸੀ।
ਉਨ੍ਹਾਂ ਦੋਸ਼ ਲਾਇਆ ਕਿ ਅਰੂਸਾ ਆਲਮ ਤੋਂ ਬਿਨਾਂ ਪੰਜਾਬ ਵਿਚ ਕੋਈ ਮੰਤਰੀ, ਸੰਤਰੀ ਨਹੀਂ ਸੀ ਲੱਗਦਾ, ਇਥੋਂ ਤੱਕ ਕਿ ਕੋਈ ਐੱਸ. ਐੱਚ. ਓ., ਐੱਸ. ਐੱਸ. ਪੀ. ਵੀ ਨਹੀਂ ਸੀ ਲੱਗਦਾ। ਹਰ ਕੰਮ ਉਸੇ ਦੀ ਸਹਿਮਤੀ ਨਾਲ ਹੁੰਦਾ ਸੀ। ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਅਰੂਸਾ ਟੈਚੀ ਲੈ ਕੇ ਦੁਬਈ ਭੱਜ ਗਈ ਹੈ। ਉਨ੍ਹਾਂ ਕਿਹਾ ਕਿ ਹਰ ਬੰਦਾ ਅਰੂਸਾ ਕੋਲ ਡਾਇਮੰਡ ਦੇ ਸੈੱਟ ਤੋਂ ਬਿਨਾਂ ਨਹੀਂ ਸੀ ਜਾਂਦਾ ਅਤੇ ਕੋਈ ਬੰਦਾ ਚੇਅਰਮੈਨ ਟੈਚੀ ਤੋਂ ਬਿਨਾਂ ਨਹੀਂ ਸੀ ਬਣਦਾ ਅਤੇ ਕੋਈ ਵੱਡੀ ਪੁਲਿਸ ਦੀ ਪੋਸਟਿੰਗ ਅਰੂਸਾ ਆਲਮ ਤੋਂ ਬਿਨਾਂ ਨਹੀਂ ਸੀ ਹੁੰਦੀ। ਉਨ੍ਹਾਂ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਓਪਨ ਸੀਕ੍ਰੇਟ ਹੈ ਕਿ ਉਹ ਪੰਜਾਬ ਦਾ ਪੈਸਾ ਲੈ ਕੇ ਫਰਾਰ ਹੋ ਗਈ ਹੈ। ਹੁਣ ਕੈਪਟਨ ਸਾਹਬ ਨੂੰ ਚਾਹੀਦਾ ਹੈ ਕਿ ਉਸ ਦੇ ਪਿੱਛੇ-ਪਿੱਛੇ ਜਾਣ ਅਤੇ ਪੈਸੇ ‘ਤੇ ਨਿਗਾਹ ਰੱਖਣ ਨਹੀਂ ਤਾਂ ਇਹ ਪੈਸਾ ਵੀ ਉਨ੍ਹਾਂ ਹੱਥੋਂ ਨਿਕਲ ਜਾਵੇਗਾ।