ਮੈਕਸੀਕੋ ਦੇ ਕੈਰੇਬੀਅਨ ਤੱਟ ‘ਤੇ ਡਰੱਗ ਮਾਫੀਆ ਦਰਮਿਆਨ ਹੋਈ ਗੋਲੀਬਾਰੀ ‘ਚ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੀ ਅੰਜਲੀ ਰਿਆਤ ਦੀ ਮੌਤ ਹੋ ਗਈ। ਇਸ ਗੋਲੀਬਾਰੀ ‘ਚ ਜਰਮਨ ਔਰਤ ਜੈਨੀਫਰ ਹੇਨਜ਼ੋਲ ਦੀ ਵੀ ਮੌਤ ਹੋ ਗਈ। ਜੈਨੀਫਰ ਹੇਨਜ਼ੋਲ ਨੂੰ ਗੋਲੀ ਲੱਗਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਬੁੱਧਵਾਰ ਨੂੰ ਵਾਪਰੀ ਇਸ ਘਟਨਾ ‘ਚ ਤਿੰਨ ਹੋਰ ਸੈਲਾਨੀ ਜ਼ਖਮੀ ਹੋ ਗਏ।
ਅੰਜਲੀ ਆਪਣਾ ਜਨਮਦਿਨ ਮਨਾਉਣ ਲਈ ਮੈਕਸੀਕੋ ਗਈ ਸੀ। ਉਹ ਪੇਸ਼ੇ ਤੋਂ ਇੰਜੀਨੀਅਰ ਹੋਣ ਦੇ ਨਾਲ-ਨਾਲ ਟਰੈਵਲ ਬਲੌਗਰ ਵੀ ਸੀ। ਉਹ ਆਪਣੇ ਬਲਾਗ ਰਾਹੀਂ ਲੋਕਾਂ ਨੂੰ ਦੁਨੀਆ ਦੀਆਂ ਖੂਬਸੂਰਤ ਥਾਵਾਂ ਬਾਰੇ ਦੱਸਦੀ ਸੀ। ਉਹ ਮੌਜੂਦਾ ਸਮੇਂ ਵਿੱਚ ਸੈਨ ਜੋਸ, ਕੈਲੀਫੋਰਨੀਆ, ਅਮਰੀਕਾ ਵਿੱਚ ਰਹਿੰਦੀ ਸੀ। ਅੰਜਲੀ ਦਾ ਵਿਆਹ ਹੋ ਚੁੱਕਾ ਸੀ। ਦੋ ਦਿਨ ਪਹਿਲਾਂ, ਉਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਫੈਨਸ ਨਾਲ ਤੁਲੁਮ ਵਿੱਚ ਇੱਕ ਬੀਚ ਦੀ ਫੋਟੋ ਵੀ ਪੋਸਟ ਕੀਤੀ ਸੀ। ਅੰਜਲੀ ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਹਾਊਸਿੰਗ ਬੋਰਡ ਕਲੋਨੀ ਵਿਚ ਰਹਿੰਦੀ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਕੇਡੀ ਰਿਆਤ ਹੈ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਜਾਣਕਾਰੀ ਮੁਤਾਬਕ ਜਿਸ ਦਿਨ ਅੰਜਲੀ ਦਾ ਜਨਮ ਦਿਨ ਸੀ, ਉਸ ਦਿਨ ਨਸ਼ੇ ਦੇ ਸੌਦਾਗਰਾਂ ਵਿਚਾਲੇ ਹੋਈ ਗੋਲੀਬਾਰੀ ਕਾਰਨ ਉਸ ਦੀ ਜਾਨ ਚਲੀ ਗਈ। ਕੈਰੇਬੀਅਨ ਤੱਟ ‘ਤੇ ਸਥਿਤ ਤੁਲਮ ਰਿਜ਼ੋਰਟ ‘ਚ ਡਰੱਗ ਮਾਫੀਆ ਵਿਚਾਲੇ ਡਰੱਗ ਨੂੰ ਲੈ ਕੇ ਝਗੜਾ ਹੋਇਆ, ਜੋ ਗੋਲੀਬਾਰੀ ‘ਚ ਬਦਲ ਗਿਆ। ਇਸ ਦੌਰਾਨ, ਨੇੜਲੇ ਰੈਸਟੋਰੈਂਟ ਵਿੱਚ ਖਾਣਾ ਖਾ ਰਹੇ ਸੈਲਾਨੀ ਵੀ ਇਸ ਦਾ ਸ਼ਿਕਾਰ ਹੋ ਗਏ।