ਪੰਜਾਬ ਵਿਚ ਕੈਪਟਨ ਅਤੇ ਉਨ੍ਹਾਂ ਦੀ ਮਹਿਲਾ ਮਿੱਤਰ ਅਰੂਸਾ ਆਲਮ ਨੂੰ ਲੈ ਕੇ ਲਗਾਤਾਰ ਹਮਲੇ ਬੋਲੇ ਜਾ ਰਹੇ ਸਨ, ਜਿਸ ਨੂੰ ਲੈ ਕੇ ਅੱਜ ਖੁਦ ਅਰੂਸਾ ਆਲਮ ਨੇ ਆਪਣਾ ਪੱਖ ਪੂਰਿਆ ਹੈ।
ਇੱਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਅਰੂਸਾ ਆਲਮ ਨੇ ਕੈਪਟਨ ਦੀ ਤਾਰੀਫ਼ ਕਰਦੇ ਕਿਹਾ ਕਿ ਉਹ ਹਰ ਪਾਸਿਓਂ ਜੈਂਟਲਮੈਨ ਹਨ ਅਤੇ ਪੰਜਾਬ ਕਾਂਗਰਸ ਵਿਚ ਓਹੀ ਤਾਂ ਮਜ਼ਬੂਤ ਸਿਆਸਤਦਾਨ ਹੈ। ਅਰੂਸਾ ਆਲਮ ਨੇ ਕਿਹਾ ਕਿ ਬਾਕੀ ਲੋਕ ਸਿਆਸੀ ਕੱਦ ਵਿਚ ਬੌਣੇ ਹਨ। ਪਿਛਲੇ ਦਿਨਾਂ ਤੋਂ ਪੰਜਾਬ ਵਿਚ ਉਨ੍ਹਾਂ ਦੇ ਨਾਮ ‘ਤੇ ਭਖੀ ਸਿਆਸਤ ਨੂੰ ਲੈ ਕੇ ਅਰੂਸਾ ਨੇ ਕਿਹਾ ਕਿ ਸਿਆਸੀ ਹਿੱਤਾਂ ਲਈ ਮੇਰਾ ਨਾਮ ਵਰਤਿਆ ਜਾ ਰਿਹਾ ਹੈ।
ਅਰੂਸਾ ਆਲਮ ਨੇ ਕਿਹਾ ਕਿ ਉਹ ਲੋਕ ਸਿਆਸਤ ਵਿਚ ਬੌਣੇ ਹਨ, ਜੋ ਆਪਣੇ ਸਿਆਸੀ ਹਿੱਤ ਚਮਕਾਉਣ ਲਈ ਇਕ ਔਰਤ ਦੇ ਨਾਮ ਦਾ ਇਸਤੇਮਾਲ ਕਰ ਰਹੇ ਹਨ, ਰੱਬ ਉਨ੍ਹਾਂ ਸੁਮੱਤ ਬਖਸ਼ੇ।
ਵੀਡੀਓ ਲਈ ਕਲਿੱਕ ਕਰੋ-:
Coconut Burfi Recipe in Hindi | 400 ਰੁਪਏ ਦੀ ਬਰਫ਼ੀ ਘਰ ‘ਚ ਬਣਾਓ 100 ਰੁਪਏ ‘ਚ |Nariyal Ki Barfi Recipe
ਗੌਰਤਲਬ ਹੈ ਕਿ ਅਰੂਸਾ ਆਲਮ ਦੇ ਆਈ. ਐਸ. ਆਈ. ਕੁਨੈਕਸ਼ਨ ਨੂੰ ਲੈ ਕੇ ਰਾਜਨੀਤੀ ਗਰਮ ਹੈ, ਜਿਸ ਤੋਂ ਬਾਅਦ ਕੈਪਟਨ ਨੇ ਅਰੂਸਾ ਆਲਮ ਦੀਆਂ ਸਿਆਸਤਦਾਨਾਂ ਅਤੇ ਫਿਲਮੀ ਹਸਤੀਆਂ ਨਾਲ ਕੁੱਝ ਫੋਟੋਆਂ ਸਾਂਝੀਆਂ ਕੀਤੀਆਂ ਹਨ। ਕੈਪਟਨ ਅਮਰਿੰਦਰ ਨੇ ਇਹ ਤਸਵੀਰਾਂ ਸਾਂਝੀਆਂ ਕਰਕੇ ਕਿਹਾ ਕਿ ਕੀ ਉਹ ਸਾਰੇ ਵੀ ਆਈ. ਐੱਸ. ਆਈ. ਦੇ ਏਜੰਟ ਹਨ? ਅਜਿਹਾ ਕਹਿਣ ਵਾਲਿਆਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਡਿਪਟੀ ਸੀ. ਐੱਮ. ਸੁਖਜਿੰਦਰ ਰੰਧਾਵਾ ਅਤੇ ਕੈਪਟਨ ਵਿਚਕਾਰ ਟਵਿੱਟਰ ‘ਤੇ ਕਾਫੀ ਬਹਿਸ ਹੋ ਚੁੱਕੀ ਹੈ।