ਪੰਜਾਬ ਦੇ CM ਚੰਨੀ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵਿਚਾਲੇ ਤਕਰਾਰ ਜਾਰੀ ਹੈ। ਦੋਵੇਂ ਇੱਕ-ਦੂਜੇ ‘ਤੇ ਜੁਬਾਨੀ ਹਮਲੇ ਕਰ ਰਹੇ ਹਨ। ਅੱਜ ਦਿੱਲੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਤੋਂ ਮੈਂ ਕਿਹਾ ਹੈ ਕਿ ਪੰਜਾਬ ਦੀ ਹਰ ਮਹਿਲਾ ਨੂੰ 1000 ਰੁਪਏ ਮਹੀਨਾ ਦੇਵਾਂਗਾ, ਚੰਨੀ ਸਾਬ੍ਹ ਮੈਨੂੰ ਗਾਲ੍ਹਾਂ ਕੱਢ ਰਹੇ ਹਨ। ਬੋਲੇ ਕਿ ਕੇਜਰੀਵਾਲ ਦੇ ਕੱਪੜੇ ਖਰਾਬ ਹਨੰ, ਅੱਜ ਬੋਲੇ ਕੇਜਰੀਵਾਲ ਕਾਲਾ ਹੈ।
ਚੰਨੀ ਸਾਬ੍ਹ ਮੇਰਾ ਰੰਗ ਕਾਲਾ ਹੈ ਪਰ ਪੰਜਾਬ ਦੀਆਂ ਮੇਰੀਆਂ ਮਾਂ-ਭੈਣਾਂ ਨੂੰ ਇਹ ਕਾਲਾ ਬੇਟਾ/ਭਰਾ ਪਸੰਦ ਹੈ। ਉਨ੍ਹਾਂ ਨੂੰ ਪਤਾ ਹੈ ਕਿ ਮੇਰੀ ਨੀਅਤ ਸਾਫ ਹੈ।
ਗੌਰਤਲਬ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਮੋਗਾ ਜ਼ਿਲ੍ਹੇ ਦੇ ਬੱਧਨੀ ਕਲਾਂ ਵਿਖੇ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਕੇਜਰੀਵਾਲ ਸਾਬ੍ਹ ਬਾਹਰੋਂ ਆ ਕੇ ਪੰਜਾਬ ‘ਤੇ ਰਾਜ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਪੰਜਾਬ ਦੇ ਸੱਭਿਆਚਾਰ ਅਤੇ ਜ਼ਰੂਰਤਾਂ ਬਾਰੇ ਕੁਝ ਨਹੀਂ ਪਤਾ। ਉਹ ‘ਕਾਲੇ ਅੰਗਰੇਜ਼’ ਹਨ। ਇਸੇ ਦਾ ਠੋਕਵਾਂ ਜਵਾਬ ਕੇਜਰੀਵਾਲ ਨੇ CM ਚੰਨੀ ਨੂੰ ਟਵੀਟ ਕਰਕੇ ਦਿੱਤਾ।