ਜੇਕਰ ਤੁਸੀਂ ਵੀ ਨੌਕਰੀ ਕਰਦੇ ਹੋ ਤਾਂ ਤੁਹਾਡੇ ਕੋਲ 7 ਲੱਖ ਰੁਪਏ ਦਾ ਬੰਪਰ ਲਾਭ ਲੈਣ ਦਾ ਮੌਕਾ ਹੈ। ਈਪੀਐੱਫਓ ਦੁਆਰਾ ਰੁਜ਼ਗਾਰ ਪ੍ਰਾਪਤ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਤਹਿਤ ਹੁਣ ਈਪੀਐੱਫਓ ਤੁਹਾਨੂੰ ਪੂਰੇ 7 ਲੱਖ ਰੁਪਏ ਦਾ ਲਾਭ ਦੇ ਰਿਹਾ ਹੈ। ਜੇਕਰ ਤੁਸੀਂ ਈਪੀਐੱਫਓ ਸਬਸਕ੍ਰਾਈਬਰਸ ਹੋ ਤਾਂ ਤੁਸੀਂ ਇਸ ਦਾ ਫਾਇਦਾ ਆਸਾਨੀ ਨਾਲ ਲੈ ਸਕਦੇ ਹੋ।
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਨੇ ਆਪਣੇ ਗਾਹਕਾਂ ਨੂੰ 31 ਦਸੰਬਰ ਤੋਂ ਪਹਿਲਾਂ ਈ-ਨੋਮੀਨੇਸ਼ਨ ਕਰਨ ਦੀ ਸਲਾਹ ਦਿੱਤੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ 7 ਲੱਖ ਦਾ ਨੁਕਸਾਨ ਹੋ ਸਕਦਾ ਹੈ।ਇਸਦੇ ਲਈ ਤੁਹਾਨੂੰ ਸਿਰਫ ਇੱਕ ਫਾਰਮ ਭਰਨਾ ਹੋਵੇਗਾ, ਜਿਸ ਤੋਂ ਬਾਅਦ ਹੀ ਫਾਇਦਾ ਲਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸਦੀ ਪੂਰੀ ਪ੍ਰਕਿਰਿਆ।
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਆਪਣੇ ਮੈਂਬਰਾਂ ਨੂੰ ਪੀਐਫ ਅਤੇ ਪੈਨਸ਼ਨ ਤੋਂ ਇਲਾਵਾ ਜੀਵਨ ਬੀਮਾ ਦਾ ਲਾਭ ਵੀ ਦਿੰਦਾ ਹੈ, ਜਿਸ ਦੇ ਤਹਿਤ ਤੁਹਾਨੂੰ 7 ਲੱਖ ਰੁਪਏ ਦਾ ਲਾਭ ਮਿਲਦਾ ਹੈ। ਖਾਸ ਗੱਲ ਇਹ ਹੈ ਕਿ ਇਹ ਸਹੂਲਤ ਗਾਹਕਾਂ ਨੂੰ ਮੁਫਤ ‘ਚ ਉਪਲਬਧ ਹੈ। ਇਸ ਲਈ ਕਿਸੇ ਯੋਗਦਾਨ ਦੀ ਲੋੜ ਨਹੀਂ ਹੈ।
ਈਪੀਐਫਓ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ‘ਤੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਈਪੀਐਫਓ ਨੇ ਇੱਕ ਟਵੀਟ ਵਿੱਚ ਲਿਖਿਆ ਕਿ EPF ਦੇ ਸਾਰੇ ਗਾਹਕ ਕਰਮਚਾਰੀ ਡਿਪਾਜ਼ਿਟ ਲਿੰਕਡ ਬੀਮਾ ਯੋਜਨਾ, 1976 (EDLI) ਦੇ ਅਧੀਨ ਆਉਂਦੇ ਹਨ। ਈਡੀਐੱਲਆਈ ਸਕੀਮ ਦੇ ਤਹਿਤ, ਹਰ EPF ਖਾਤੇ ‘ਤੇ 7 ਲੱਖ ਰੁਪਏ ਤੱਕ ਦਾ ਮੁਫਤ ਬੀਮਾ ਕਵਰ ਉਪਲਬਧ ਹੈ। ਦੱਸ ਦੇਈਏ ਕਿ ਜੇਕਰ ਮੈਂਬਰ ਬਿਨਾਂ ਨਾਮਜ਼ਦਗੀ ਦੇ ਮਰ ਜਾਂਦਾ ਹੈ, ਤਾਂ ਦਾਅਵੇ ‘ਤੇ ਕਾਰਵਾਈ ਕਰਨਾ ਮੁਸ਼ਕਲ ਹੋ ਜਾਂਦਾ ਹੈ। ਆਓ ਦੱਸਦੇ ਹਾਂ ਕਿ ਤੁਸੀਂ ਆਨਲਾਈਨ ਮਾਧਿਅਮ ਰਾਹੀਂ ਨਾਮਜ਼ਦਗੀ ਵੇਰਵੇ ਕਿਵੇਂ ਭਰ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ EPF ਦੇ ਸਾਰੇ ਗਾਹਕਾਂ ਨੂੰ ਕਰਮਚਾਰੀ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ ਸਕੀਮ, 1976 (EDLI) ਦੇ ਤਹਿਤ ਸਾਰੇ EPF ਖਾਤਿਆਂ ‘ਤੇ ਪੂਰੇ 7 ਲੱਖ ਰੁਪਏ ਦੇ ਮੁਫਤ ਬੀਮਾ ਦਾ ਲਾਭ ਦਿੱਤਾ ਜਾਂਦਾ ਹੈ।
ਇਸ ਤਰ੍ਹਾਂ ਕਰ ਸਕਦੇ ਹੋ ਈ-ਨੋਮੀਨੇਸ਼ਨ:
- ਤੁਹਾਨੂੰ ਪਹਿਲਾਂ EPFO ਦੀ ਅਧਿਕਾਰਤ ਵੈੱਬਸਾਈਟ https://www.epfindia.gov.in/ ‘ਤੇ ਜਾਣਾ ਪਵੇਗਾ।
- ਇੱਥੇ ਤੁਹਾਨੂੰ ਸਭ ਤੋਂ ਪਹਿਲਾਂ ‘Services’ ਵਿਕਲਪ ‘ਤੇ ਕਲਿੱਕ ਕਰਨਾ ਹੋਵੇਗਾ।
- ਇਸ ਤੋਂ ਬਾਅਦ ਤੁਹਾਨੂੰ ਇੱਥੇ ‘For Employees’ ‘ਤੇ ਕਲਿੱਕ ਕਰਨਾ ਹੋਵੇਗਾ।
- ਹੁਣ ‘ਮੈਂਬਰ UAN/ਆਨਲਾਈਨ ਸੇਵਾ (OCS/OTCP)’ ‘ਤੇ ਕਲਿੱਕ ਕਰੋ।
- ਹੁਣ UAN ਅਤੇ ਪਾਸਵਰਡ ਪਾ ਕੇ ਲੌਗ ਇਨ ਕਰੋ।
- ਇਸ ਤੋਂ ਬਾਅਦ ‘ਮੈਨੇਜ’ ਟੈਬ ‘ਚ ‘ਈ-ਨੋਮੀਨੇਸ਼ਨ’ ਦੀ ਚੋਣ ਕਰੋ।
- ਇਸ ਤੋਂ ਬਾਅਦ ਸਕਰੀਨ ‘ਤੇ ‘ਪ੍ਰੋਵਾਈਡ ਡਿਟੇਲਸ’ ਟੈਬ ਆਵੇਗੀ, ‘ਸੇਵ’ ‘ਤੇ ਕਲਿੱਕ ਕਰੋ।
- ਪਰਿਵਾਰ ਘੋਸ਼ਣਾ ਨੂੰ ਅਪਡੇਟ ਕਰਨ ਲਈ ‘yes’ ‘ਤੇ ਕਲਿੱਕ ਕਰੋ।
- ਹੁਣ ‘ਐਡ ਫੈਮਿਲੀ ਡਿਟੇਲ’ ‘ਤੇ ਕਲਿੱਕ ਕਰੋ। ਇੱਕ ਤੋਂ ਵੱਧ ਨਾਮਜ਼ਦ ਵੀ ਸ਼ਾਮਲ ਕੀਤੇ ਜਾ ਸਕਦੇ ਹਨ।
- ਕਿਸ ਨਾਮਜ਼ਦ ਵਿਅਕਤੀ ਦੇ ਹਿੱਸੇ ਵਿੱਚ ਕਿੰਨੀ ਰਕਮ ਆਵੇਗੀ, ਇਹ ਘੋਸ਼ਣਾ ਕਰਨ ਲਈ ‘ਨਾਮਜ਼ਦਗੀ ਵੇਰਵੇ’ ‘ਤੇ ਕਲਿੱਕ ਕਰੋ। ਵੇਰਵੇ ਦਰਜ ਕਰਨ ਤੋਂ ਬਾਅਦ ‘ਸੇਵ’ ਕਰੋ
- ‘EPF ਨਾਮਜ਼ਦਗੀ’ ‘ਤੇ ਕਲਿੱਕ ਕਰੋ।
- OTP ਜਨਰੇਟ ਕਰਨ ਲਈ ‘ਈ-ਸਾਈਨ’ ‘ਤੇ ਕਲਿੱਕ ਕਰੋ। OTP ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ ‘ਤੇ ਭੇਜਿਆ ਜਾਵੇਗਾ।
- ਨਿਰਧਾਰਤ ਥਾਂ ਵਿੱਚ OTP ਦਰਜ ਕਰੋ ਅਤੇ ਸਬਮਿਟ ‘ਤੇ ਕਲਿੱਕ ਕਰੋ।
ਵੀਡੀਓ ਲਈ ਕਲਿੱਕ ਕਰੋ -: