ਨਾਗਿਨ ਦੇ ਨਾਮ ਤੋਂ ਮਸ਼ਹੂਰ ਅਦਾਕਾਰਾ ਮੌਨੀ ਰੋਏ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਜੋੜੇ ਨੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਵਿਆਹ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਖੂਬ ਚਰਚਾ ‘ਚ ਹਨ। ਦੋਹਾਂ ਦਾ ਵਿਆਹ ਮਲਿਆਲੀ ਰੀਤੀ-ਰਿਵਾਜਾਂ ਮੁਤਬਿਕ ਹੋਇਆ ਹੈ।
ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਮੌਨੀ ਨੇ ਲਿਖਿਆ, “ਮੈਂ ਉਸਨੂੰ ਅਖੀਰ ਵਿੱਚ ਲੱਭ ਲਿਆ….ਪਰਿਵਾਰ ਅਤੇ ਦੋਸਤਾਂ ਦੇ ਆਸ਼ੀਰਵਾਦ ਨਾਲ, ਅਸੀਂ ਵਿਆਹ ਕਰਵਾ ਲਿਆ ਹੈ! ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ। ਪਿਆਰ, ਸੂਰਜ ਅਤੇ ਮੌਨੀ।” ਇਸ ਤੋਂ ਪਹਿਲਾਂ ਮੌਨੀ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਵਿਆਹ ਦੇ ਸਮਾਗਮਾਂ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ।
ਰਿਪੋਰਟਾਂ ਮੁਤਾਬਿਕ ਮੌਨੀ ਰੋਏ ਦਾ ਵਿਆਹ ਗੋਆ ਦੇ ਪੰਜ-ਸਿਤਾਰਾ ਰਿਜ਼ੋਰਟ ਵਿੱਚ ਹੋਇਆ ਹੈ। ਮਹਿਮਾਨਾਂ ਨੂੰ ਇਸ ਬਾਰੇ ਚੁੱਪ ਰਹਿਣ ਲਈ ਕਿਹਾ ਗਿਆ ਹੈ। ਮੌਨੀ ਰੋਏ ,ਜੋ ਕਿ ਇੱਕ ਹਿੰਦੂ ਬੰਗਾਲੀ ਪਰਿਵਾਰ ਨਾਲ ਸਬੰਧਿਤ ਹੈ ਓੱਥੇ ਹੀ ਸੂਰਜ ਇੱਕ ਮਲਿਆਲੀ ਪਰਿਵਾਰ ਨਾਲ ਸਬੰਧਿਤ ਹਨ।
ਮੌਨੀ ਰੋਏ ਨੇ ਕੋਵਿਡ-19 ਦੇ ਪ੍ਰੋਟੋਕੋਲ ਕਰਕੇ ਵਿਆਹ ਵਿੱਚ ਸਾਵਧਾਨੀ ਵਰਤੀ ਹੈ। ਵਿਆਹ ਵਿੱਚ ਜੋੜੇ ਦੇ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ ਦਿਖਾਈ ਦਿੱਤੇ। ਅਰਜੁਨ ਬਿਜਲਾਨੀ, ਮੰਦਿਰਾ ਬੇਦੀ, ਮੀਤ ਬ੍ਰੋਜ਼ ਸੰਗੀਤਕ ਜੋੜੀ ਤੋਂ ਮਨਮੀਤ ਸਿੰਘ ਅਤੇ ਆਸ਼ਕਾ ਗੋਰਾਡੀਆ ਸਮੇਤ ਮੌਨੀ ਦੇ ਕਰੀਬੀ ਦੋਸਤ ਵੀ ਸਮਾਰੋਹ ਵਿੱਚ ਸ਼ਾਮਿਲ ਹੋਏ।
ਇਹ ਵੀ ਪੜ੍ਹੋ : ਪੰਜਾਬ ਚੋਣਾਂ : ਭੁਲੱਥ ਤੋਂ ਕਾਂਗਰਸ ਉਮੀਦਵਾਰ ਖਹਿਰਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ
ਮੌਨੀ ਪਹਿਲੀ ਵਾਰ ਕਿਓਂਕਿ ਸਾਸ ਭੀ ਕਭੀ ਬਹੂ ਥੀ ਵਿੱਚ ਕ੍ਰਿਸ਼ਨਾ ਤੁਲਸੀ ਦੇ ਰੂਪ ਵਿੱਚ ਨਜ਼ਰ ਆਈ ਸੀ। ਹਾਲਾਂਕਿ, ਜਿਸ ਚੀਜ਼ ਨੇ ਉਨ੍ਹਾਂ ਨੂੰ ਸਟਾਰਡਮ ਵਿੱਚ ਲਾਂਚ ਕੀਤਾ ਉਹ ਉਸ ਸ਼ੋਅ ਦਾ ਨਾਮ ਨਾਗਿਨ ਸੀ। ਉਹ ਆਲੀਆ ਭੱਟ ਅਤੇ ਰਣਬੀਰ ਕਪੂਰ ਨਾਲ ਅਗਲੀ ਫਿਲਮ ‘ਬ੍ਰਹਮਾਸਤਰ’ ‘ਚ ਨਜ਼ਰ ਆਵੇਗੀ।
ਵੀਡੀਓ ਲਈ ਕਲਿੱਕ ਕਰੋ -: