ਪੁਣੇ ਦੇ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਵਿਚ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਪੁਣੇ ਪੁਲਿਸ ਦੀ ਪੁੱਛਗਿਛ ‘ਚ ਜਾਧਵ ਨੇ ਕਿਹਾ ਕਿ ਜਿਸ ਦਿਨ ਮੂਸੇਵਾਲਾ ਦੀ ਹੱਤਿਆ ਹੋਈ, ਮੈਂ ਗੁਜਰਾਤ ਵਿਚ ਸੀ। ਜਾਧਵ ਨੂੰ ਪੁਣੇ ਪੁਲਿਸ ਨੇ ਮਰਡਰ ਕੇਸ ਵਿਚ ਗੁਜਰਾਤ ਦੇ ਕੱਛ ਤੋਂ ਹੀ ਗ੍ਰਿਫਤਾਰ ਕੀਤਾ ਸੀ।
ਹਾਲਾਂਕਿ ਜਾਧਵ ਦਾ ਦਾਅਵਾ ਕਿੰਨਾ ਸਹੀ ਹੈ, ਇਸ ਦੀ ਜਾਂਚ ਲਈ ਪੁਣੇ ਪੁਲਿਸ ਗੁਜਰਾਤ ਪਹੁੰਚ ਚੁੱਕੀ ਹੈ। ਪੰਜਾਬ ਪੁਲਿਸ ਨੂੰ ਵੀ ਇਸ ਸਬੰਧ ਵਿਚ ਪੁਣੇ ਪੁਲਿਸ ਨੇ ਇਨਪੁਟ ਸ਼ੇਅਰ ਕੀਤਾ ਹੈ। ਦਿੱਲੀ ਤੇ ਪੁਣੇ ਪੁਲਿਸ ਨੇ ਕੁਝ ਦਿਨ ਪਹਿਲਾਂ ਸ਼ਾਰਪ ਸ਼ੂਟਰ ਸਿਦਵੇਸ਼ ਹੀਰਾਮਨੀ ਕਾਂਬਲੇ ਉਰਫ ਮਹਾਕਾਲ ਨੂੰ ਫੜਿਆ ਸੀ। ਉਸ ਤੋਂ ਪੁੱਛਗਿਛ ਤੋਂ ਬਾਅਦ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਮਹਾਕਾਲ ਮੂਸੇਵਾਲਾ ਹੱਤਿਆਕਾਂਡ ਵਿਚ ਸ਼ਾਮਲ ਨਹੀਂ। ਦਿੱਲੀ ਪੁਲਿਸ ਨੇ ਕਿਹਾ ਸੀ ਕਿ ਮਹਾਕਾਲ ਨੇ ਕਿਹਾ ਕਿ ਸੰਤੋਸ਼ ਜਾਧਵ ਵੀ ਮੁਕਰ ਗਿਆ ਹੈ।
ਕੁਝ ਦਿਨ ਪਹਿਲਾਂ 8 ਸ਼ਾਰਪ ਸ਼ੂਟਰਸ ਦੀ ਲਿਸਟ ਸਾਹਮਣੇ ਆਈ ਸੀ। ਇਸ ‘ਚ ਦਾਅਵਾ ਕੀਤਾ ਗਿਆ ਕਿ ਇਹ ਸਾਰਾ ਕੁਝ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ ਸੀ। ਇਹ ਲਿਸਟ ਦਿੱਲੀ ਪੁਲਿਸ ਦੀ ਦੱਸੀ ਗਈ। ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਵਿਚ 4 ਸ਼ਾਰਪ ਸ਼ੂਟਰਾਂ ਦੀ ਸ਼ਨਾਖਤ ਕੀਤੀ ਹੈ। ਇਸ ਵਿਚ ਹਰਿਆਣਾ ਦੇ ਸੋਨੀਪਤ ਦੇ ਪ੍ਰਿਯਵਰਤ ਫੌਜੀ ਤੇ ਅੰਕਿਤ ਸੇਰਸਾ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ ਨਿਵਾਸੀ ਜਗਰੂਪ ਰੂਪਾ ਤੇ ਮੋਗਾ ਦਾ ਰਹਿਣ ਵਾਲਾ ਮਨੂ ਕੁੱਸਾ ਸ਼ਾਮਲ ਹੈ। ਪੰਜਾਬ ਪੁਲਿਸ ਇਨ੍ਹਾਂ ਚਾਰਾਂ ਦੀ ਭਾਲ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: