ਪੰਜਾਬ ਪੁਲਿਸ ਦੀ ਕਸਟੱਡੀ ਵਿਚ ਬੰਦ ਲਾਰੈਂਸ ਨੇ ਸਾਥੀ ਗੈਂਗਸਟਰ ਗੋਲਡੀ ਬਰਾੜ ਦੇ ਟਿਕਾਣਿਆਂ ਦੀ ਜਾਣਕਾਰੀ ਦਿੱਤੀ ਹੈ। ਗੋਲਡੀ ਉਰਫ ਸਤਿੰਦਰਜੀਤ ਸਿੰਘ ਇਸ ਸਮੇਂ ਕੈਨੇਡਾ ਵਿਚ ਹੈ। ਗੋਲਡੀ ਖਿਲਾਪ ਇੰਟਰਪੋਲ ਰੈੱਡ ਕਾਰਨਰ ਨੋਟਿਸ ਜਾਰੀ ਕਰ ਚੁੱਕਾ ਹੈ। ਹਾਲਾਂਕਿ ਲਾਰੈਂਸ ਦੇ ਦੱਸੇ ਪਤੇ ਕਿੰਨੇ ਸਹੀ ਹਨ, ਇਸ ਬਾਰੇ ਪੁਲਿਸ ਜਾਂਚ ਵਿਚ ਜੁਟ ਗਈ ਹੈ।
ਇਹ ਵੀ ਖੁਲਾਸਾ ਹੋਇਆ ਹੈ ਕਿ ਮੂਸੇਵਾਲਾ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਸਮੇਂ ਹੀ ਕਤਲ ਕਰਨ ਦੀ ਸਾਜ਼ਿਸ਼ ਸੀ। ਉਦੋਂ 4 ਲੋਕ ਮਾਨਸਾ ਦੇ ਪਿੰਡ ਰੱਲਾ ਵਿਚ ਠਹਿਰੇ ਸਨ। ਇਹ ਚਾਰੋਂ ਸ਼ਾਰਪ ਸ਼ੂਟਰ ਹੋ ਸਕਦੇ ਹਨ। ਪੁਲਿਸ ਨੇ ਇਨ੍ਹਾਂ ਨੂੰ ਠਹਿਰਾਉਣ ਵਾਲੇ ਗੈਂਗਸਟਰ ਮਨਮੋਹਨ ਸਿੰਘ ਮੋਹਨਾ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਹੈ।
ਗੈਂਗਸਟਰ ਮਨਮੋਹਨ ਮੋਹਨਾ ਨੂੰ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਹੈ, ਉਹ ਇਸ ਸਮੇਂ ਕਤਲ ਕੇਸ ਵਿਚ ਮਾਨਸਾ ਜੇਲ੍ਹ ਵਿਚ ਬੰਦ ਹੈ। ਉਹ ਟਰੱਕ ਯੂਨੀਅਨ ਦਾ ਪ੍ਰਧਾਨ ਵੀ ਰਹਿ ਚੁੱਕਾ ਹੈ। ਪਹਿਲਾਂ ਉਹ ਕਬੱਡੀ ਖਿਡਾਰੀ ਸੀ। ਉਸ ਨੇ ਹੀ ਮੂਸੇਵਾਲਾ ਦੇ ਪਿੰਡ ਮੂਸਾ ਤੋਂ ਪੰਜਾਬ ਤੇ ਹਰਿਆਣਾ ਵੱਲ ਭੱਜਣ ਦੇ ਸਾਰੇ ਰੂਟ ਦੀ ਜਾਣਕਾਰੀ ਦਿੱਤੀ। ਪੁਲਿਸ ਨੂੰ ਸ਼ੱਕ ਹੈ ਕਿ ਮੂਸੇਵਾਲਾ ਦੀ ਹੱਤਿਆ ਦੇ ਬਾਅਦ ਸ਼ਾਰਪ ਸ਼ੂਟਰਸ ਦੇ ਭੱਜਣ ਲਈ ਉਸ ਨੇ ਰੂਟ ਪਲਾਨ ਤਿਆਰ ਕੀਤਾ ਹੈ। ਉਸ ਨੂੰ ਹੁਣ ਲਾਰੈਂਸ ਦੇ ਸਾਹਮਣੇ ਬਿਠਾ ਕੇ ਪੁੱਛਗਿਛ ਕੀਤੀ ਜਾਵੇਗੀ।
ਜਾਂਚ ਮੁਤਾਬਕ ਜਨਵਰੀ ਵਿਚ 4 ਬਦਮਾਸ਼ ਮਾਨਸਾ ਪਹੁੰਚੇ ਸਨ। ਇਹ ਚਾਰੋਂ ਮੋਹਨਾ ਦੇ ਘਰ ਠਹਿਰੇ ਸਨ। ਉਦੋਂ ਮੋਹਨਾ ਵੀ ਚੋਣਾਂ ਸਮੇਂ ਮੂਸੇਵਾਲਾ ਦੀ ਰੇਕੀ ਕੀਤੀ ਸੀ। ਇਹ ਚਾਰੋਂ ਬਦਮਾਸ਼ ਵੀ ਵੱਖ-ਵੱਖ ਸਮੇਂ ‘ਤੇ ਮੂਸੇਵਾਲਾ ਨੂੰ ਦੇਖਣ ਗਏ ਸਨ। ਹਾਲਾਂਕਿ ਉਸ ਸਮੇਂ ਚੋਣਾਂ ਵਿਚ ਮੂਸੇਵਾਲਾ ਨੂੰ ਇੱਕ ਪਾਇਲਟ ਤੇ 10 ਕਮਾਂਡੋ ਮਿਲੇ ਹੋਏ ਸਨ। ਇਸ ਲਈ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ। ਲਾਰੈਂਸ ਗੈਂਗ ਨੂੰ ਲੱਗਦਾ ਸੀ ਕਿ ਮੂਸੇਵਾਲਾ ਚੋਣ ਜਿੱਤ ਗਿਆ ਤਾਂ ਫਿਰ ਉਸ ਨੂੰ ਪੱਕੀ ਸਕਿਓਰਿਟੀ ਮਿਲ ਜਾਵੇਗੀ ਤੇ ਮਾਰਨਾ ਮੁਸ਼ਕਲ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: