ਮੰਡੀ ਗੋਬਿੰਦਗੜ੍ਹ ਵਿਚ ਅੱਜ ਦੁਪਹਿਰ ਲਗਭਗ 12 ਵਜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੰਡੀ ਗੋਬਿੰਦਗੜ੍ਹ ਜੀਟੀ ਰੋਡ ‘ਤੇ ਯੁਵਰਾਜ ਇੰਪੈਕਸ ਨਾਂ ਦੇ ਫਰਮ ਵਿਚ ਕੰਮ ਕਰਨ ਵਾਲੇ ਨੌਜਵਾਨ ਦੇ ਦਫਤਰ ਵਿਚ ਵੜ ਕੇ ਲਗਭਗ 12 ਲੱਖ ਰੁਪਏ ਖੋਹਣ ਦੀ ਖਬਰ ਮਿਲੀ ਹੈ। ਸੂਚਨਾ ਮਿਲੀ ਕਿ ਤਿੰਨ ਨਕਾਬਪੋਸ਼ ਨੌਜਵਾਨ ਫਰਮ ਵਿਚ ਆਏ। ਯੁਵਰਾਜ ਇੰਪੈਕਸ ਕੋਲ ਕੰਮ ਕਰਨ ਵਾਲੇ ਪਰਮਿੰਦਰ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ 12 ਲੱਖ ਰੁਪਏ ਖੋਹ ਲਏ।
ਪਰਮਿੰਦਰ ਨੇ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਜ਼ਖਮੀ ਪਰਮਿੰਦਰ ਨੂੰ ਸਰਕਾਰੀ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਚ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰ ਨੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ। ਇਸ ਮੌਕੇ ‘ਤੇ ਮੰਡੀ ਗੋਬਿੰਦਗੜ੍ਹ ਥਾਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਦੇ ਬਾਅਦ ਜਾਂਚ ਲਈ ਆਈ ਪੁਲਿਸ ਟੀਮ ਦੀ ਅਗਵਾਈ ਐੱਸਪੀ ਰਾਜਪਾਲ ਸਿੰਘ, ਡੀਐੱਸਪੀ ਅਮਲੋਹ ਸੁਖਵਿੰਦਰ ਸਿੰਘ ਤੇ ਥਾਣਾ ‘ਤੇ ਇੰਚਾਰਜ ਮੁਹੰਮਦ ਜਮੀਲ ਨੇ ਕੀਤੀ। ਉਨ੍ਹਾਂ ਨੇ ਦੱਸਿਆ ਕਿ ਲੁਟੇਰੇ ਤਿੰਨੋਂ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਨੇ 8 ਲੱਖ ਰੁਪਏ ਲੁੱਟ ਜਦੋਂ ਕਿ ਜ਼ਖਮੀ ਪਰਮਿੰਦਰ ਸਰਹਿੰਦ ਦਾ ਰਹਿਣਾ ਵਾਲਾ ਹੈ। ਪੁਲਿਸ ਫਿਲਹਾਲ ਜਾਂਚ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ ਕਿ ਕੋਈ ਸੁਰਾਗ ਉਨ੍ਹਾਂ ਦੇ ਹੱਥ ਲੱਗੇ। ਉਥੇ ਸ਼ਹਿਰ ਵਿਚ ਕਈ ਥਾਵਾਂ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: