ਪੰਜਾਬੀ ਗਾਇਕ ਅਲਫਾਜ਼ ਦੀ ਤਬੀਅਤ ਵਿਚ ਸੁਧਾਰ ਆਇਆ ਹੈ। ਉਨ੍ਹਾਂ ਨੂੰ ਹੋਸ਼ ਆਇਆ ਹੈ ਤੇ ਉਹ ਗੱਲ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ। ਹੁਣੇ ਜਿਹੇ ਇਕ ਢਾਬੇ ‘ਤੇ ਹਮਲੇ ਦਾ ਸ਼ਿਕਾਰ ਹੋਏ ਅਲਫਾਜ਼ ਦੀ ਤਬੀਅਤ ਹੁਣ ਤੱਕ ਕਾਫੀ ਗੰਭੀਰ ਦੱਸੀ ਜਾ ਰਹੀ ਸੀ। ਪਿਛਲੇ ਦਿਨੀਂ ਸਿੰਗਰ ਹਨੀ ਸਿੰਘ ਨੇ ਇਕ ਪੋਸਟ ਕਰਕੇ ਦੱਸਿਆ ਸੀ ਕਿ ਅਲਫਾਜ਼ ਅਜੇ ਵੀ ਆਈਸੀਯੂ ਵਿਚ ਹਨ ਅਤੇ ਉਸ ਲਈ ਦੁਆ ਕਰਨ ਦੀ ਲੋੜ ਹੈ ਪਰ ਹੁਣ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ।
ਅਲਫਾਜ਼ ਦੇ ਬਚਪਨ ਦੇ ਦੋਸਤ ਦਿਗਵਿਜੇ ਸਿੰਘ ਚੌਟਾਨਾ ਨੇ ਅਲਫਾਜ਼ ਦੀ ਇਕ ਤਸਵੀਰ ਪੋਸਟ ਕੀਤੀ ਹੈ ਜਿਸ ਵਿਚ ਉਹ ਅੱਖਾਂ ਖੋਲ੍ਹ ਕੇ ਆਸਪਾਸ ਖੜ੍ਹੇ ਲੋਕਾਂ ਨੂੰ ਦੇਖਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣਾ ਇਕ ਹੱਥ ਛਾਤੀ ‘ਤੇ ਰੱਖਿਆ ਹੋਇਆ ਹੈ ਤੇ ਦੂਜਾ ਬੈੱਡ ‘ਤੇ। ਹੈਪਰ ਹਨੀ ਸਿੰਘ ਨੇ ਵੀ ਇਸ ਫੋਟੋ ਨੂੰ ਆਪਣੀ ਇੰਸਟਾ ਸਟੋਰੀ ‘ਤੇ ਸ਼ੇਅਰ ਕੀਤਾ ਹੈ। ਸਾਫ ਹੈ ਕਿ ਅਲਫਾਜ਼ ਨੂੰ ਹੋਸ਼ ਆ ਚੁੱਕਾ ਹੈ ਤੇ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ।
ਅਲਫਾਜ਼ ਦੇ ਦੋਸਤ ਦਿਗਵਿਜੇ ਨੇ ਤਸਵੀ ਸ਼ੇਅਰ ਕਰਦੇ ਹੋਏ ਲਿਖਿਆ ਆਪਣੇ ਬਚਪਨ ਦੇ ਦੋਸਤ ਅਲਫਾਜ਼ ਨੂੰ ਇੰਨੀ ਤਕਲੀਫ ਵਿਚ ਦੇਖ ਕੇ ਬਹੁਤ ਦਰਦ ਹੋ ਰਿਹਾ ਹੈ ਜੋ ਸਭ ਤੋਂ ਮਾਸੂਮ, ਸ਼ਰਮਾਕਲ ਤੇ ਦਿਆਲੂ ਇਨਸਾਨ ਹੈ। ਉਹ ਆਪਣੇ ਕੰਮ ਨਾਲ ਕੰਮ ਰੱਖਦਾ ਹੈ ਤੇ ਹੁਣੇ ਜਿਹੇ ਮੋਹਾਲੀ ਵਿਚ ਇਕ ਢਾਬੇ ‘ਤੇ ਉਸ ਨੂੰ ਇਨ੍ਹਾਂ ਚੀਜ਼ਾਂ ਦੀ ਹੀ ਸਜ਼ਾ ਮਿਲੀ। ਉਸ ‘ਤੇ ਇਕ ਇਨਸਾਨ ਨੇ ਹਮਲਾ ਕਰ ਦਿੱਤਾ ਅਤੇ ਉਸ ਹਮਲੇ ਦੀ ਵਜ੍ਹਾ ਨਾਲ ਮੈਂ ਤੁਸੀਂ ਤੇ ਸਾਰੇ ਫੈਨਸ ਚੰਗੀ ਤਰ੍ਹਾਂ ਜਾਣਦੇ ਹਨ।
ਦਿਗਵਿਜੇ ਨੇ ਆਪਣੀ ਪੋਸਟ ਵਿਚ ਪੰਜਾਬ ਸਰਕਾਰ ਤੋਂ ਐਕਸ਼ਨ ਲੈਣ ਦੀ ਅਪੀਲ ਕੀਤੀ ਤੇ ਲਿਖਿਆ ਨਿਆਂ ਤਾਂ ਹੋਵੇਗਾ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਹੁਣ ਐਕਸ਼ਨ ਲੈਣਾ ਹੋਵੇਗਾ। ਮੇਰੇ ਭਰਾ ਅਲਫਾਜ਼ ਲਈ ਦੁਆ ਕਰੋ ਕਿਉਂਕਿ ਉਹ ਹਸਪਤਾਲ ਵਿਚ ਜਾਨਲੇਵਾ ਸੱਟਾਂ ਨਾਲ ਜੂਝ ਰਿਹਾ ਹੈ। ਅਸੀਂ ਹਮੇਸ਼ਾ ਤੇਰੇ ਨਾਲ ਹਾਂ ਚੈਂਪੀਅਨ। ਤੂੰ ਹੋਰ ਵੀ ਮਜ਼ਬੂਤ ਹੋ ਕੇ ਸਾਹਮਣੇ ਆਓਗੇ।
ਵੀਡੀਓ ਲਈ ਕਲਿੱਕ ਕਰੋ -: