ਅੰਮ੍ਰਿਤਸਰ ਵਿਚ ਸਾਬਕਾ ਮੇਅਰ ਸੁਭਾਸ਼ ਸ਼ਰਮਾ ਤੇ ਉਸ ਦੇ ਭਰਾ ਦੁਰਗਿਆਣਾ ਮੰਦਰ ਦੇ ਸਾਬਕਾ ਪ੍ਰਧਾਨ ਰਮੇਸ਼ ਸ਼ਰਮਾ ਦੇ ਘਰ ਦੇ ਬਾਹਰ ਅੱਜ ਗੋਲੀ ਚਲ ਗਈ। ਗੋਲੀ ਚੱਲਣ ਨਾਲ ਸੁਰੱਖਿਆ ‘ਤੇ ਤਾਇਨਾਤ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਜਿਸ ਨੂੰ ਹੋਰ ਮੁਲਾਜ਼ਮਾਂ ਤੇ ਇਲਾਕਾ ਵਾਸੀਆਂ ਨੇ ਹਸਪਤਾਲ ਪਹੁੰਚਾਇਆ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਜਾਣਕਾਰੀ ਮੁਤਾਬਕ ਮੇਅਰ ਦੇ ਘਰ ਦੇ ਬਾਹਰ ਅੱਜ ਦੁਪਹਿਰ ਸਮੇਂ ਇਹ ਹਾਦਸਾ ਵਾਪਰਿਆ। ਰਮੇਸ਼ ਸ਼ਰਮਾ ਦੀ ਸੁਰੱਖਿਆ ਵਿਚ ਤਾਇਨਾਤ ਇਕ ਮੁਲਾਜ਼ਮ ਆਪਣਾ ਸਾਮਾਨ ਸੜਕ ਦੇ ਕਿਨਾਰੇ ਲੱਗੇ ਬੈਂਚ ‘ਤੇ ਸਮੇਟ ਰਿਹਾ ਸੀ। ਸਾਮਾਨ ਸੰਭਾਲਣ ਦੇ ਬਾਅਦ ਉਹ ਆਪਣੀ ਕੰਬਾਈਨ ਲੈ ਕੇ ਰਮੇਸ਼ ਸ਼ਰਮਾ ਦੇ ਘਰ ਵੱਲ ਆ ਰਿਹਾ ਸੀ ਕਿ ਇਸੇ ਦੌਰਾਨ ਕੰਬਾਈਨ ਤੋਂ ਅਚਾਨਕ ਗੋਲੀ ਚੱਲ ਗਈ ਜੋ ਗਾਰਡ ਦੀ ਲੱਤ ‘ਚ ਜਾ ਲੱਗੀ।
ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਸੁਭਾਸ਼ ਸ਼ਰਮਾ ਦੇ ਹੋਰ ਸੁਰੱਖਿਆ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ। ਉੁਨ੍ਹਾਂ ਨੇ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਸੰਭਾਲਿਆ ਤੇ ਹਸਪਤਾਲ ਵਿਚ ਭਰਤੀ ਕਰਾਇਆ। ਗੋਲੀ ਲੱਗਣ ਨਾਲ ਜ਼ਖਮੀ ਪੁਲਿਸ ਮੁਲਾਜ਼ਮ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਏਸੀਪੀ ਨਾਰਥ ਗੁਰਪ੍ਰਤਾਪ ਸਿੰਘ ਸਹੋਤਾ ਤੇ ਥਾਣਾ ਏ ਡਵੀਜ਼ਨ ਦੇ ਐੱਸਐੱਚਓ ਗਗਨਦੀਪ ਸਿੰਘ ਮੌਕੇ ‘ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰਵਾਈ।
ਵੀਡੀਓ ਲਈ ਕਲਿੱਕ ਕਰੋ -: