ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਿਪਤ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵੱਲੋਂ ਕੱਢੇ ਗਏ ਨਗਰ ਕੀਰਤਨ ਵਿੱਚ ਸ਼ਾਮਲ ਸ਼ਰਧਾਲੂਆਂ ਲਈ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਰਾਜ ਬੁਲਾਰੇ ਤੇ ਸ਼ਾਪਕੀਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਚੰਦਰਕਾਂਡ ਚੱਢਾ ਵੱਲੋਂ ਉਨ੍ਹਾਂ ਦੇ ਦਫਤਰ ਸਥਾਨਕ ਘੰਟਾਘਰ ਚੌਂਕ ਨੇੜੇ ਲੰਗਰ ਲਾਇਆ ਗਿਆ। ਦੂਜੇ ਪਾਸੇ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਸੰਬੋਧਤ ਕਰਦੇ ਹੋਏ ਸ਼ਿਵਸੇਨਾ ਨੇਤਾ ਤੇ ਵਪਾਰੀ ਚੰਦਰਕਾਂਤ ਚੱਢਾ ਨੇ ਕਿਹਾ ਕਿ ਗੁਰੂਆਂ ਦੇ ਦੱਸੀ ਸੱਚਾਈ ਤੇ ਮਨੂੱਖਤਾ ਦੀ ਸੇਵਾ ਦੇ ਰਸਤੇ ‘ਤੇ ਚੱਲ ਕੇ ਹੀ ਇਨਸਾਨ ਸਫਲ ਹੋ ਸਕਦਾ ਹੈ। ਚੱਢਾ ਨੇ ਕਿਹਾ ਕਿ ਅਜਿਹੇ ਆਯੋਜਨਾਂ ਰਾਹੀਂ ਹਿੰਦੂ-ਸਿੱਖ ਭਾਈਚਾਰਕ ਸਾਂਝ ਦਾ ਅਤੁੱਟ ਰਿਸ਼ਤਾ ਪੰਜਾਬ ਦੀ ਅਮਨ-ਸ਼ਾਂਤੀ ਦਾ ਰਾਖਾ ਬਣੇਗਾ।
ਇਹ ਵੀ ਪੜ੍ਹੋ : ਕਿਸਾਨਾਂ ਦਾ ਧਰਨਾ ਖ਼ਤਮ, ਰਾਜਪਾਲ ਦੇ ਨਾਂ ਸੌਂਪਿਆ ਮੰਗ ਪੱਤਰ, ਅਗਲੀ ਮੀਟਿੰਗ ‘ਚ ਉਲੀਕਨਗੇ ਨਵੀਂ ਰਣਨੀਤੀ
ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਸ. ਪ੍ਰਿਤਪਾਲ ਸਿੰਘ ਪਾਲੀ ਵੱਲੋਂ ਗੁਰਦੁਆਰਾ ਮੈਨੇਜਮੈੰਟ ਕਮੇਟੀ ਵੱਲੋਂ ਚੰਦਰਕਾਂਤ ਚੱਢਾ ਨੂੰ ਸਨਮਾਨ ਚਿੰਨ੍ਹ ਭੇਟ ਕਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ‘ਤੇ ਸ਼ਿਵ ਸੈਨਾ ਦੇ ਰਾਜਿੰਦਰ ਸਿੰਘ ਭਾਟੀਆ, ਯੋਗੇਸ਼ ਬਾਂਸਲ, ਜਤਿੰਦਰ ਕੁਮਾਰ ਜ਼ੌਨੀ, ਸ਼ਾਪਕੀਰ ਐਸੋਸੀਏਸ਼ਨ ਦੇ ਰਾਜੇਸ਼ ਹੈੱਪੀ, ਜਸਵਿੰਦਰ ਸਿੰਘ, ਗਗਨ ਚਾਵਲਾ, ਰਾਕੇਸ਼ ਗੋਲਡੀ, ਗੌਤਮ ਚੱਢਾ, ਜ਼ੋਨੀ ਮਹਿਰਾ, ਧਿਆਨ ਅਰੋੜਾ, ਸੰਜੀਵ ਰਿਹਾਨ, ਰਮਨ ਸਿੰਘ ਸੰਨੀ, ਸੰਦੀਪ ਸਿੰਘ ਗਗਨ ਆਦਿ ਹਾਜ਼ਰ ਰਹੇ।
ਵੀਡੀਓ ਲਈ ਕਲਿੱਕ ਕਰੋ -: