Divya Khosla Mother Pased Away: ਬਾਲੀਵੁੱਡ ਅਦਾਕਾਰਾ ਅਤੇ ਫਿਲਮ ਨਿਰਦੇਸ਼ਕ ਦਿਵਿਆ ਖੋਸਲਾ ਕੁਮਾਰ ‘ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। ਅਦਾਕਾਰਾ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ ਹੈ। ਦਿਵਿਆ ਖੋਸਲਾ ਨੇ ਆਪਣੀ ਮਾਂ ਨਾਲ ਕੁਝ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਉਨ੍ਹਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਕੁਝ ਤਸਵੀਰਾਂ ‘ਚ ਦਿਵਿਆ ਆਪਣੀ ਮਾਂ ਨੂੰ ਜੱਫੀ ਪਾਉਂਦੀ ਨਜ਼ਰ ਆ ਰਹੀ ਹੈ, ਜਦਕਿ ਕੁਝ ਤਸਵੀਰਾਂ ‘ਚ ਉਸ ਦੀ ਮਾਂ ਉਸ ਨੂੰ ਅਤੇ ਉਸ ਦੇ ਬੇਟੇ ਨੂੰ ਪਿਆਰ ਕਰਦੀ ਨਜ਼ਰ ਆ ਰਹੀ ਹੈ। ਮਾਂ ਦੇ ਜਾਣ ਨਾਲ ਦਿਵਿਆ ਦਾ ਦਿਲ ਟੁੱਟ ਗਿਆ ਅਤੇ ਉਸ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦਿਵਿਆ ਨੇ ਆਪਣੀ ਪੋਸਟ ‘ਚ ਲਿਖਿਆ, ‘ਮੰਮੀ ਮੈਂ ਕੁਝ ਸਮਾਂ ਪਹਿਲਾਂ ਆਪਣੀ ਮਾਂ ਨੂੰ ਗੁਆ ਦਿੱਤਾ ਹੈ। ਹੁਣ ਮੇਰੇ ਹਿਰਦੇ ਵਿੱਚ ਸਦਾ ਲਈ ਇੱਕ ਖਾਲੀ ਥਾਂ ਹੈ। ਮੈਂ ਤੁਹਾਡੇ ਆਸ਼ੀਰਵਾਦ, ਨੈਤਿਕ ਕਦਰਾਂ-ਕੀਮਤਾਂ ਨੂੰ ਆਪਣੇ ਨਾਲ ਲੈ ਕੇ ਜਾਵਾਂਗੀ…ਮੇਰੀ ਸਭ ਤੋਂ ਖੂਬਸੂਰਤ ਮਾਂ। ਤੁਹਾਡੇ ਤੋਂ ਪੈਦਾ ਹੋਣ ‘ਤੇ ਬਹੁਤ ਮਾਣ ਹੈ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਮਾਂ ਓਮ ਸ਼ਾਂਤੀ।’ ਦਿਵਿਆ ਦੇ ਇਸ ਪੋਸਟ ‘ਤੇ ਸਾਰੇ ਸੈਲੇਬਸ ਨੇ ਪ੍ਰਤੀਕਿਰਿਆ ਦਿੱਤੀ ਹੈ। ਕਮੈਂਟ ਕਰਦੇ ਹੋਏ ਮੋਨਾਲੀਸਾ ਨੇ ਲਿਖਿਆ, ‘ਓਮ ਸ਼ਾਂਤੀ’। ਇਸ ਤੋਂ ਇਲਾਵਾ, ਉਰਵਸ਼ੀ ਰੌਤੇਲਾ, ਪੁਲਕਿਤ ਸਮਰਾਟ, ਮਾਹੀ ਵਿਜ, ਗੌਤਮ ਗੁਲਾਟੀ ਸਮੇਤ ਸਾਰੇ ਸੈਲੇਬਸ ਨੇ ਦਿਵਿਆ ਦੀ ਪੋਸਟ ‘ਤੇ ਟਿੱਪਣੀ ਕੀਤੀ ਅਤੇ ਉਸਦੀ ਮਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ।
ਦਿਵਿਆ ਖੋਸਲਾ ਕੁਮਾਰ ਦੀ ਗੱਲ ਕਰੀਏ ਤਾਂ ਇਸ ਇੰਡਸਟਰੀ ਦੀ ਮਸ਼ਹੂਰ ਨਿਰਮਾਤਾ ਅਤੇ ਨਿਰਦੇਸ਼ਕ ਹੈ। ਦਿਵਿਆ ਟੀ-ਸੀਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਦੀ ਪਤਨੀ ਹੈ। ਦਿਵਿਆ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 2004 ‘ਚ ਤੇਲਗੂ ਫਿਲਮ ‘ਲਵ ਟੂਡੇ’ ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਅਬ ਤੁਮਹਾਰੇ ਹਵਾਲੇ ਵਤਨ ਸਾਥੀਓ, ਬੁਲਬੁਲ, ਸਤਿਆਮੇਵ ਜਯਤੇ 2 ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈ। ਅਦਾਕਾਰਾ ਨੇ ਯਾਰੀਆਂ ਅਤੇ ਸਨਮ ਰੇ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ। ਇਸ ਤੋਂ ਇਲਾਵਾ ਦਿਵਿਆ ਕੁਝ ਮਿਊਜ਼ਿਕ ਐਲਬਮਾਂ ‘ਚ ਵੀ ਨਜ਼ਰ ਆ ਚੁੱਕੀ ਹੈ।