ਬਾਲੀਵੁੱਡ ਜਗਤ ਨਾਲ ਜੁੜੀ ਇਕ ਦੁਖਦ ਖਬਰ ਸਾਹਮਣੇ ਆਈ ਹੈ। ਹਿੰਦੀ ਸਿਨੇਮਾ ਦੀ ਇਕ ਤੋਂ ਵੱਧ ਕੇ ਇਕ ਫਿਲਮਾਂ ਵਿਚ ਆਪਣੇ ਅਭਿਨੈ ਦਾ ਜੌਹਰ ਦਿਖਾਉਣ ਵਾਲੇ ਮਰਹੂਮ ਅਭਿਨੇਤਾ ਰਾਜਕੁਮਾਰ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮਰਹੂਮ ਅਭਿਨੇਤਾ ਦੀ ਪਤਨੀ ਗਾਇਤਰੀ ਪੰਡਿਤ ਦਾ ਦੇਹਾਂਤ ਹੋ ਗਿਆ ਹੈ।
ਰਿਪੋਰਟ ਮੁਤਾਬਕ ਗਾਇਤਰੀ ਦੇਵੀ ਕੁਝ ਸਮੇਂ ਤੋਂ ਬੀਮਾਰ ਸੀ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਹੁਣ ਉਹ ਸਾਡੇ ਵਿਚ ਨਹੀਂ ਰਹੀ। ਗਾਇਤਰੀ ਦੇਵੀ ਦੇ ਦੇਹਾਂਤ ਨਾਲ ਫੈਨਸ ਵੀ ਬੇਹੱਦ ਦੁਖੀ ਹਨ ਤੇ ਉਨ੍ਹਾਂ ਦਾ ਪਰਿਵਾਰ ਵੀ ਸਦਮੇ ਵਿਚ ਹੈ।
ਇਹ ਵੀ ਪੜ੍ਹੋ : ਕਪੂਰਥਲਾ ‘ਚ ਵੱਡੀ ਵਾ.ਰਦਾਤ, ਅਣਪਛਾਤਿਆਂ ਨੇ ਘਰ ‘ਚ ਵੜ ਕੇ ਰਿਟਾਇਰਡ ਬੈਂਕ ਮੁਲਾਜ਼ਮ ਦਾ ਕੀਤਾ ਕ.ਤਲ
ਦੱਸ ਦੇਈਏ ਕਿ 1960 ਦੇ ਦਹਾਕੇ ਵਿਚ ਰਾਜ ਕੁਮਾਰ ਨੇ ਇਕ ਐਂਗਲੋ ਇੰਡੀਅਨ ਜੇਨੀਫਰ ਪੰਡਿਤ ਨਾਲ ਵਿਆਹ ਕੀਤਾ। ਉਨ੍ਹਾਂ ਦੀ ਮੁਲਾਕਾਤ ਗਾਇਤਰੀ ਨਾਲ ਇਕ ਫਲਾਈਟ ਵਿਚ ਹੋਈ ਸੀ ਜਿਥੇ ਉਹ ਏਅਰ ਹੋਸਟੈਸ ਸੀ। ਇੰਨਾ ਹੀ ਨਹੀਂ ਸਗੋਂ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਬਾਅਦ ਵਿਚ ਉਨ੍ਹਾਂ ਨੇ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਆਪਣਾ ਨਾਂ ਬਦਲ ਕੇ ਗਾਇਤਰੀ ਰੱਖ ਲਿਆ ਸੀ। ਰਾਜਕੁਮਾਰ ਤੇ ਗਾਇਤਰੀ ਦੇ ਤਿੰਨ ਬੱਚੇ ਹਨ, ਜਿਨ੍ਹਾਂ ਨੂੰ ਮਾਂ ਦੇ ਜਾਣ ਦੇ ਬਾਅਦ ਵੱਡਾ ਝਟਕਾ ਲੱਗਾ ਹੈ।
ਵੀਡੀਓ ਲਈ ਕਲਿੱਕ ਕਰੋ : –