ਖੰਨਾ ਨੈਸ਼ਨਲ ਹਾਈਵੇ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਕਈ ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ। ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਸੜਕ ਵਿਚਾਲੇ ਖਰਾਬ ਖੜ੍ਹੀ ਪਿਕਅੱਪ ਗੱਡੀ ਨੂੰ ਬਚਾਉਂਦੇ ਹੋਇਆ ਇਹ ਵੱਡਾ ਹਾਦਸਾ ਵਾਪਰਿਆ ਹੈ। ਮੌਕੇ ‘ਤੇ ਹਫੜਾ-ਦਫੜੀ ਮਚ ਗਈ।
ਪਿਕਅੱਪ ਗੱਡੀ ਨੂੰ ਬਚਾਉਂਦੇ ਹੋਇਆ ਇਕ ਗੱਡੀ ਪਹਿਲਾਂ ਹੀ ਰੋਡ ‘ਤੇ ਘੁੰਮ ਜਾਂਦੀ ਹੈ ਤੇ ਪਿੱਛੇ ਤੋਂ ਆ ਰਹੀਆਂ 2 ਹੋਰ ਗੱਡੀਆਂ ਇਸ ਗੱਡੀ ਵਿਚ ਜਾ ਵੱਜਦੀਆਂ ਹਨ, ਜਿਸ ਕਰਕੇ 3 ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਕਾਰ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ : ਸਿਮਰਨਜੀਤ ਸਿੰਘ ਮਾਨ ਨੇ ਵਿਆਹ ਸਮਾਗਮ ਦੌਰਾਨ ਚੌਰ ਸਾਹਿਬ ਤੇ ਛਤਰ ਝੁਲਾਉਣ ਦੇ ਮਾਮਲੇ ‘ਤੇ ਮੰਗੀ ਮੁਆਫੀ
ਪਰ ਕਾਰ ਸਵਾਰਾਂ ਦਾ ਕਹਿਣਾ ਹੈ ਕਿ ਪਿਕਅੱਪ ਗੱਡੀ ਵਾਲੇ ਨੇ ਕੋਈ ਵੀ ਇੰਡੀਕੇਟਰ ਨਹੀਂ ਦਿੱਤਾ ਸੀ ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਵਿਚ ਸਾਡੀ ਜਾਨ ਵੀ ਜਾ ਸਕਦੀ ਸੀ ਪਰ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਉਨ੍ਹਾਂ ਵੱਲੋਂ ਪਿਕਅੱਪ ਗੱਡੀ ਦੇ ਚਾਲਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























