ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਵੈਸ਼ਨੋ ਦੇਵੀ ਜਾ ਰਹੀ 1200 ਯਾਤਰੀਆਂ ਨਾਲ ਭਰੀ ਟ੍ਰੇਨ ਹਾਦਸੇ ਦਾ ਸ਼ਿਕਾਰ ਹੋ ਗਈ। ਇਥੇ ਟ੍ਰੇਨ ਦੇ ਸਲੀਪਰ ਕੋਚ ਦਾ ਟਾਇਲਟ ਅਚਾਨਕ ਟੁੱਟ ਗਿਆ ਜਿਸ ਦੇ ਬਾਅਦ ਇਹ ਕੋਚ ਆਪਣੇ ਨਾਲ ਵਾਲੇ ਡੱਬੇ ਤੋਂ ਵੱਖ ਹੋ ਗਿਆ। ਧਮਾਕੇ ਵਰਗੀ ਆਵਾਜ਼ ਸੁਣਦੇ ਹੀ ਯਾਤਰਾਂ ਵਿਚ ਹਫੜਾ-ਦਫੜੀ ਮਚ ਗਈ।
ਗਨੀਮਤ ਰਹੀ ਕਿ ਹਾਦਸ ਉਸ ਸਮੇਂ ਵਾਪਰਿਆ ਜਦੋਂ ਟ੍ਰੇਨ ਲੁਧਿਆਣਾ ਤੋਂ ਚੱਲੀ ਹੀ ਸੀ। ਜੇਕਰ ਤੇਜ਼ ਰਫਤਾਰ ਹੁੰਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਨਿਊ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ ਨਾਂ ਦੀ ਇਹ ਟ੍ਰੇਨ ਤੜਕੇ 2.30 ਵਜੇ ਬਾਅਦ ਨਵੀਂ ਦਿੱਲੀ ਤੋਂ ਵੈਸ਼ਨੋ ਦੇਵੀਲਈ ਰਵਾਨਾ ਹੋਈ। ਸਵੇਰੇ 8.47 ‘ਤੇ ਇਹ ਲੁਧਿਆਣਾ ਸਟੇਸ਼ਨ ‘ਤੇ ਪਹੁੰਚੀ।
ਜਾਂਚ ਦੇ ਬਾਅਦ ਲੁਧਿਆਣਾ ਦੇ ADCP ਸਮੀਰ ਵਰਮਾ ਨੇ ਕਿਹਾ ਕਿ ਟ੍ਰੇਨ ਜਦੋਂ ਚੱਲਣ ਲੱਗੀ ਤਾਂ 2 ਕੋਚਾਂ ਨੂੰ ਜੋੜਨ ਵਾਲਾ ਕਪਲਰ ਟੁੱਟ ਗਿਆ। ਇਹ ਹਾਦਸਾ ਹੈ, ਕਿਸੇ ਤਰ੍ਹਾਂ ਤਾ ਕੋਈ ਧਮਾਕਾ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਕ ਕੋਚ ਵਿਚ ਤਕਨੀਕੀ ਖਰਾਬੀ ਆਉਣ ਨਾਲ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਘਟਨਾ ਮਗਰੋਂ ਪੁਲਿਸ ਤੇ ਰੇਲਵੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ।
ਇਹ ਵੀ ਪੜ੍ਹੋ : ਫਿਰੋਜ਼ਪੁਰ : ਪਿਕਅੱਪ ਤੇ ਟਰਾਲੇ ਵਿਚਾਲੇ ਹੋਈ ਜ਼ੋਰਦਾਰ ਟੱ/ਕਰ, ਹਾਦਸੇ ‘ਚ 7 ਲੋਕਾਂ ਦੀ ਹੋਈ ਮੌ.ਤ, ਕਈ ਜ਼ਖਮੀ
ਜਾਂਚ ਵਿਚ ਪਤਾ ਲੱਗਾ ਕਿ ਜੰਮੂ-ਕਟੜਾ ਵੱਲ ਜਾ ਰਹੀ ਟ੍ਰੇਨ ਦੇ ਏਸੀ-2 ਕੋਚ ਦੇ ਵਾਸ਼ਰੂਮ ਵਾਲੇ ਹਿੱਸੇ ਵਿਚ ਅਚਾਨਕ ਦਰਾੜ ਆ ਗਈ ਸੀ। ਰੇਲਵੇ ਦੇ ਤਕਨੀਕੀ ਸਟਾਫ ਤੇ ਇੰਜੀਨੀਅਰਾਂ ਨੇ ਜਾਂਚ ਦੌਰਾਨ ਦੱਸਿਆ ਕਿ ਕੋਚ ਪੁਰਾਣਾ ਹੋਣ ਕਾਰਨ ਵੈਲਡਿੰਗ ਕਮਜ਼ੋਰ ਪੈ ਗਈ ਸੀ ਤੇ ਉਸੇ ਜਗ੍ਹਾ ਤੋਂ ਹਿੱਸਾ ਟੁੱਟ ਗਿਆ। ਘਟਨਾ ਵਿਚ ਕਿਸੇ ਯਾਤਰੀ ਨੂੰ ਸੱਟ ਨਹੀਂ ਲੱਗੀ ਹੈ ਤੇ ਸਾਰੇ ਯਾਤਰੀ ਸੁਰੱਖਿਅਤ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਣ ਤੋਂ ਬਚੋ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










