ਕਾਂਗਰਸ ਵਿਚ ਮੁੜ ਤੋਂ ਕਲੇਸ਼ ਪਿਆ ਨਜ਼ਰ ਆ ਰਿਹਾ ਹੈ। ਦਰਅਸਲ ਪ੍ਰਧਾਨਗੀ ਨੂੰ ਲੈ ਕੇ ਫਿਰ ਤੋਂ ਵਿਵਾਦ ਛਿੜ ਗਿਆ ਹੈ। ਸਾਬਕਾ CM ਅਸ਼ੋਕ ਗਹਿਲੋਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਤੋਂ ਉਨ੍ਹਾਂ ਦੀ ਨਾਰਾਜ਼ਗੀ ਸਾਫ ਤੌਰ ‘ਤੇ ਝਲਕ ਰਹੀ ਹੈ।
ਰਾਜਸਥਾਨ ਦੇ ਸਾਬਕਾ CM ਅਸ਼ੋਕ ਗਹਿਲੋਤ ਵਲੋਂ ਬਿਆਨ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਵਿਚ ਮੁੜ ਤੋਂ ਕਾਟੋ-ਕਲੇਸ਼ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮੁੱਖ ਮੰਤਰੀ ਬਣਾਏ ਰੱਖਣ ਦੀ ਸਾਜਿਸ਼ ਰਚੀ ਗਈ ਹੈ। ਨਹੀਂ ਤਾਂ ਮੈਂ ਹੀ ਕਾਂਗਰਸ ਪ੍ਰਧਾਨ ਹੀ ਬਣਨਾ ਸੀ। ਹਾਈਕਮਾਨ ਤਾਂ ਮੈਨੂੰ ਹੀ ਪ੍ਰਧਾਨ ਬਣਾਉਣਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਮੇਰੇ ਖਿਲਾਫ 2022 ਵਿਚ ਸਾਜਿਸ਼ ਹੋਈ ਸੀ, ਨਹੀਂ ਤਾਂ ਮੈਂ ਹੀ ਕਾਂਗਰਸ ਪ੍ਰਧਾਨ ਬਣ ਜਾਂਦਾ।
ਇਹ ਵੀ ਪੜ੍ਹੋ : ਵੈਭਵ ਸੂਰਿਆਵੰਸ਼ੀ ਨਾਲ ਇੰਗਲੈਂਡ ਤੇ ਆਇਰਲੈਂਡ ਜਾ ਸਕਦੇ ਹਨ ਉਸ ਦੇ ਮਾਪੇ, BCCI ਨੇ ਦਿੱਤੀ ਇਜਾਜ਼ਤ
ਦੱਸ ਦੇਈਏ ਕਿ ਕਾਂਗਰਸ ਵਿਚ ਆਮ ਤੌਰ ‘ਤੇ ਹੀ ਧੜੇਬੰਦੀ ਚੱਲਦੀ ਰਹੀ ਹੈ ਤੇ ਹੁਣ ਅਸ਼ੋਕ ਗਹਿਲੋਤ ਦੇ ਇਸ ਬਿਆਨ ਦੇ ਨਾਲ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਸਾਬਕਾ ਸੀਐੱਮ ਦੇ ਇਸ ਬਿਆਨ ਨਾਲ ਸਿਆਸੀ ਗਲਿਆਰਿਆਂ ਵਿਚ ਇਕ ਨਵੀਂ ਚਰਚਾ ਛਿੜ ਗਈ ਹੈ। ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਸੋਨੀਆ ਗਾਂਧੀ ਤੇ ਕਾਂਗਰਸ ਹਾਈਕਮਾਨ ਉਨ੍ਹਾਂ ਨੂੰ ਹੀ ਪ੍ਰਧਾਨ ਬਣਾਉਣਾ ਚਾਹੁੰਦਾ ਸੀ ਪਰ ਉਨ੍ਹਾਂ ਖਿਲਾਫ ਸਾਜਿਸ਼ ਰਚੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਪ੍ਰਧਾਨ ਕੌਣ ਨਹੀਂ ਬਣਨਾ ਚਾਹੁੰਦਾ। ਜਦੋਂ ਸੋਨੀਆ ਗਾਂਧੀ ਨੇ ਮੈਨੂੰ ਕਿਹਾ ਸੀ ਤਾਂ ਕੀ ਮੈਂ ਇਨਕਾਰ ਕਰ ਦਿੱਤਾ। ਮੈਨੂੰ ਲੱਗਦਾ ਕਿ ਮੇਰੇ ਨਾਲ ਸਾਜਿਸ਼ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸੱਚਾਈ ਦਾ ਕੋਈ ਬਦਲ ਨਹੀਂ ਹੁੰਦਾ। ਮੈਂ ਆਪਣੀ ਸੱਚਾਈ ਸਭ ਤੇ ਸਾਹਮਣੇ ਰੱਖ ਦਿੱਤੀ ਹੈ ਤੇ ਅੱਗੇ ਵੀ ਰੱਖਦਾ ਰਹਾਂਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










