ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਕੁਲਦੀਪ ਸਿੰਘ ਗੜਗੱਜ ਨੂੰ ਚਿੱਠੀ ਲਿਖ ਕੇ BJP ਦੇ ਆਗੂਆਂ ਨੂੰ ਤਲਬ ਕਰਨ ਮੰਗ ਕੀਤੀ ਹੈ। ਰਾਜੋਆਣਾ ਨੇ ਚਿੱਠੀ ‘ਚ ਲਿਖਿਆ ਕਿ ਮੈਨੂੰ ਜੇਲ੍ਹ ‘ਚ 31ਵਾਂ ਸਾਲ ਤੇ 31 ਜੁਲਾਈ ਨੂੰ ਫਾਂਸੀ ਦੀ ਚੱਕੀ ‘ਚ 19 ਸਾਲ ਪੂਰੇ ਹੋ ਜਾਣਗੇ, ਆਗੂਆਂ ਨੂੰ ਤਲਬ ਕਰਕੇ ਪੁੱਛਿਆ ਜਾਵੇਂ ਜੋ ਇਨਸਾਫ਼ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਉਹ ਅਜੇ ਤੱਕ ਕਿਉਂ ਨਹੀਂ ਹੋਇਆ।

ਚਿੱਠੀ ਵਿਚ ਰਾਜੋਆਣਾ ਨੇ ਲਿਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੀ ਫਾਂਸੀ ਨੂੰ ਟਾਲਣ ਲਈ ਕੀਤੀ ਗਈ ਸੀ, ਅਪੀਲ ਨੂੰ ਇੰਨ੍ਹਾਂ ਸਮਾਂ ਹੋ ਚੁੱਕਾ ਹੈ ਤੇ ਇਸ ‘ਤੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ। ਉਨ੍ਹਾਂ ਲਿਖਿਆ ਕਿ ਫੈਸਲਾ ਲੈਣ ਲਈ ਇੰਨੀ ਦੇਰੀ ਲਈ ਭਾਜਪਾ ਲੀਡਰਸ਼ਿਪ ਤੋਂ ਤਲਬ ਕਰਕੇ ਜਵਾਬ ਮੰਗਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜਾਂ ਫਿਰ ਸ਼੍ਰੋਮਣੀ ਕਮੇਟੀ ਆਪਣੀ ਅਪੀਲ ਵਾਪਸ ਲੈ ਲਏ।
ਇਹ ਵੀ ਪੜ੍ਹੋ : ਕਾਂਗਰਸ ਦਾ ਭਾਜਪਾ ਖਿਲਾਫ਼ Black Protest, ਕਾਲੇ ਕੱਪੜੇ ਪਾ ਕੇ ਸੰਸਦ ਦੇ ਬਾਹਰ ਪਹੁੰਚੇ ਰਾਹੁਲ ਗਾਂਧੀ
ਉਨ੍ਹਾਂ ਚਿੱਠੀ ਵਿਚ ਅੱਗੇ ਕਿਹਾ ਕਿ ਮੈਨੂੰ ਜੇਲ੍ਹ ‘ਚ 31ਵਾਂ ਸਾਲ ਹੋ ਗਿਆ ਹੈ ਤੇ ਫਾਂਸੀ ਦੀ ਚੱਕੀ ‘ਚ 31 ਜੁਲਾਈ ਨੂੰ 19 ਸਾਲ ਪੂਰੇ ਹੋ ਜਾਣਗੇ। ਉਨ੍ਹਾਂ ਨੇ ਲਿਖਿਆ ਕਿ ਮੈਨੂੰ ਇਨ੍ਹਾਂ ਸਾਜ਼ਿਸ਼ੀ ਹੁਕਮਰਾਨਾਂ ਦੀਆਂ ਰਾਜਨੀਤੀ ਦੀਆਂ ਸਾਜ਼ਿਸ਼ਾਂ ਤੋਂ ਮੁਕਤ ਕਰ ਦਿਓ ਜਾਂ ਫਿਰ ਦੇਸ਼ ‘ਤੇ ਰਾਜ ਕਰ ਹੀ ਭਾਜਾਪਾ ਦੇ ਪ੍ਰਮੁੱਖ ਸਿੱਖ ਆਗੂਆਂ ਨੂੰ ਤਲਬ ਕਰਕੇ ਇਹ ਪੁੱਛੋ ਕਿ ਜੋ ਫੈਸਲਾ 6 ਮਹੀਨੇ ‘ਚ ਹੋ ਜਾਣਾ ਚਾਹੀਦਾ ਸੀ, ਉਸ ਫੈਸਲੇ ਨੂੰ 15 ਸਾਲ ਬਾਅਦ ਵੀ ਕਿਉਂ ਨਹੀਂ ਲਿਆ ਜਾ ਰਿਹਾ।
ਵੀਡੀਓ ਲਈ ਕਲਿੱਕ ਕਰੋ -:










