ਬਰਨਾਲਾ ਦੇ ਧਨੋਲਾ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਪਿਛਲੇ 25 ਸਾਲਾਂ ਤੋਂ ਸਾਇਕਲਾਂ ਦਾ ਕੰਮ ਕਰਨ ਵਾਲੇ 45 ਸਾਲ ਦੇ ਜਰਨੈਲ ਸਿੰਘ ਉਰਫ ਜੈਲਾ ਪੁੱਤਰ ਗੁਰਚਰਨ ਸਿੰਘ ਨੇ 7 ਲੱਖ ਦੇ ਚੜੇ ਕਰਜ਼ੇ ਤੋਂ ਪਰੇਸ਼ਾਨ ਹੋਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੇ ਮਕਸਦ ਨਾਲ ਹਰੀਗੜ੍ਹ ਨਹਿਰ ਵਿੱਚ ਛਾਲ ਮਾਰ ਦਿੱਤੀ।
ਜਰਨੈਲ ਸਿੰਘ ਵੱਲੋਂ 2 ਦਿਨ ਪਹਿਲਾਂ ਮਾਰੀ ਗਈ ਨਹਿਰ ਵਿੱਚ ਛਾਲ ਤੋਂ ਬਾਅਦ ਅਜੇ ਤੱਕ ਉਸਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ। ਜਿਸ ਨੂੰ ਲੈਕੇ ਗਰੀਬ ਪਰਿਵਾਰ ਦੇ ਮੈਂਬਰ ਨਹਿਰ ਦੇ ਆਲੇ-ਦੁਆਲੇ ਉਸਦੀ ਭਾਲ ਕਰ ਰਹੇ ਹਨ। ਜਿੱਥੇ ਤਜਰਬੇਕਾਰ ਗੋਤਾਖੋਰ ਬੰਟੀ ਡੱਲਾ ਵੀ ਆਪਣੀ ਟੀਮ ਸਮੇਤ ਇੱਕ ਕਿਸ਼ਤੀ ਰਾਹੀਂ ਹਰੀਗੜ੍ਹ ਨਹਿਰ ਵਿੱਚ ਉਸ ਦੀ ਭਾਲ ਕਰ ਰਹੇ ਹਨ। ਜਿਨਾਂ ਵੱਲੋਂ ਅਜੇ ਤੱਕ 20 ਕਿਲੋਮੀਟਰ ਤੱਕ ਕੀਤੀ ਗਈ। ਜਿਸ ਵਿੱਚ ਅਜੇ ਤੱਕ ਜਰਨੈਲ ਸਿੰਘ ਦਾ ਕੋਈ ਵੀ ਪਤਾ ਨਹੀਂ ਲੱਗਿਆ।
ਇਸ ਮਾਮਲੇ ਨੂੰ ਲੈ ਕੇ ਜਰਨੈਲ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸਦੇ ਪਿਤਾ ਸਾਇਕਲਾਂ ਦਾ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਸਨ। ਪਰ ਸਿਰ ਉੱਪਰ ਚੜੇ 7 ਲੱਖ ਦੇ ਕਰਜ਼ੇ ਕਾਰਨ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਸਨ। ਜੋ ਪਿਛਲੇ ਦਿਨੀ ਘਰੋਂ ਸਕੂਟਰੀ ‘ਤੇ ਹਰੀਗੜ੍ਹ ਨਹਿਰ ‘ਤੇ ਗਏ ਸਨ ਪਰ ਵਾਪਸ ਘਰ ਨਹੀਂ ਪੁਰਤੇ। ਜਿੱਥੇ ਬਾਅਦ ਵਿੱਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸਦੇ ਪਿਤਾ ਜਰਨੈਲ ਸਿੰਘ ਨੇ ਹਰੀਗੜ੍ਹ ਨਹਿਰ ਵਿੱਚ ਛਾਲ ਮਾਰ ਦਿੱਤੀ।
ਕਰਜੇ ਤੋਂ ਪਰੇਸ਼ਾਨ ਹਰੀਗੜ੍ਹ ਨਹਿਰ ਵਿੱਚ ਛਾਲ ਮਾਰਨ ਵਾਲੇ ਜਰਨੈਲ ਸਿੰਘ ਦੇ 2 ਬੇਟੇ ਹਨ ਜੋ ਪ੍ਰਾਈਵੇਟ ਕੰਮ ਕਰਦੇ ਹਨ, ਜਿਨਾਂ ਵੱਲੋਂ ਵੀ ਆਪਣੇ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 2 ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਜਰਨੈਲ ਸਿੰਘ ਦਾ ਕੋਈ ਪਤਾ ਨਹੀਂ ਲੱਗ ਸਕਿਆ ਪਰ ਭਾਲ ਅਜੇ ਵੀ ਜਾਰੀ ਹੈ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਪੰਜਾਬ ‘ਚ ED ਦੀ ਕਾਰਵਾਈ ਹੋਈ ਤੇਜ਼, ਹਰਪਾਲ ਚੀਮਾ ਨੇ ਕੇਂਦਰ ‘ਤੇ ਸਾਧਿਆ ਨਿਸ਼ਾਨਾ
ਇਸ ਮੌਕੇ ਗੋਤਾਖੋਰ ਬੰਟੀ ਡੱਲਾ ਨੇ ਗੱਲਬਾਤ ਕਰਦੇ ਕਿਹਾ ਕਿ ਉਸ ਨੂੰ ਇਸ ਘਟਨਾ ਬਾਰੇ ਪਰਿਵਾਰਿਕ ਮੈਂਬਰਾਂ ਵੱਲੋਂ ਜਾਣੂ ਕਰਾਇਆ ਗਿਆ ਸੀ। ਉਨ੍ਹਾਂ ਵੱਲੋਂ ਆਪਣੀ ਟੀਮ ਨਾਲ ਇੱਕ ਕਿਸ਼ਤੀ ਰਾਹੀਂ ਨਹਿਰ ਵਿੱਚ ਛਾਲ ਮਾਰਨ ਵਾਲੇ ਜਰਨੈਲ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਅਜੇ ਤੱਕ 20 ਕਿਲੋਮੀਟਰ ਨਹਿਰ ਵਿੱਚ ਭਾਲ ਕੀਤੀ ਜਾ ਚੁੱਕੀ ਹੈ। ਜਲਦ ਹੀ ਜਰਨੈਲ ਸਿੰਘ ਦੀ ਬੋਡੀ ਨੂੰ ਲੱਭ ਲਿਆ ਜਾਵੇਗਾ। ਇਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਪੰਜਾਬ ਸਰਕਾਰ ਤੋਂ ਪਰਿਵਾਰ ਦੀ ਮਦਦ ਕਰਨ ਦੀ ਗੁਹਾਰ ਲਾਈ ਹੈ ਕਿ 7 ਲੱਖ ਦੇ ਚੜੇ ਕਰਜ਼ੇ ਕਾਰਨ ਜਰਨੈਲ ਸਿੰਘ ਨੇ ਅਜਿਹਾ ਕਦਮ ਚੱਕਿਆ। ਜਿਸ ਲਈ ਉਸਦੀ ਭਾਲ ਕਰਨ ਵਿੱਚ ਮਦਦ ਕੀਤੀ ਜਾਵੇ ਅਤੇ 7 ਲੱਖ ਦਾ ਚੜਿਆ ਕਰਜ਼ਾ ਵੀ ਮੁਆਫ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








