ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪੱਟੀ ਹਲਕੇ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਨੇ ਮੁੜ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਲਾਲਜੀਤ ਸਿੰਘ ਭੁੱਲਰ ਨੇ ਪੋਸਟ ਵਿੱਚ ਲਿਖਿਆ- “ਦਾਸ ਨੇ ਪੱਟੀ ਹਲਕੇ ਦੇ ਭੈਣ-ਭਰਾਵਾਂ ਵੱਲੋਂ ਦਾਸ ਨੂੰ ਪਾਰਟੀ ਵੱਲੋਂ ਦੁਬਾਰਾ ਇਲੈਕਸ਼ਨ ਲੜਾਉਣ ਲਈ ਕਹਿਣ ਬਾਰੇ ਸੁਣਿਆ, ਪਰ ਦਾਸ ਨੇ ਇਲੈਕਸ਼ਨ ਨਹੀਂ ਲੜਨੀ। ਦਾਸ ਪੱਟੀ ਹਲਕੇ ਦੇ ਸਾਰੇ ਭੈਣ-ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈ ਅਤੇ ਦਾਸ ਦਾ ਤੁਹਾਡੀਆਂ ਭਾਵਨਾਵਾਂ ਅੱਗੇ, ਤੁਹਾਡੇ ਪੈਰਾਂ ਵਿੱਚ ਸਿਰ ਝੁਕਦਾ ਹੈ। ਦਾਸ ਪੱਟੀ ਹਲਕੇ ਦੇ ਸਾਰੇ ਭੈਣ-ਭਰਾਵਾਂ ਦਾ ਸਾਰੀ ਜ਼ਿੰਦਗੀ ਰਿਣੀ ਰਹੇਗਾ। ਜਿਨ੍ਹਾਂ ਭੈਣ-ਭਰਾਵਾਂ ਨੇ ਦਾਸ ਦਾ ਹਰ ਸਮੇਂ ਸਾਥ ਦਿੱਤਾ, ਸਭ ਦਾ ਬਹੁਤ-ਬਹੁਤ ਧੰਨਵਾਦ।”
ਇਹ ਵੀ ਪੜ੍ਹੋ : ਮੋਹਾਲੀ ‘ਚ ਪੁਰਾਣੀਆਂ ਕਾਰਾਂ ਦੇ ਸ਼ੋਅਰੂਮ ਨੂੰ ਲੱਗੀ ਅੱ/ਗ, ਕਈ ਗੱਡੀਆਂ ਸੜ੍ਹ ਕੇ ਹੋਈਆਂ ਸੁਆਹ
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








