ladakh kargil earthquake: ਲੱਦਾਖ ਦੇ ਕਾਰਗਿਲ ਵਿੱਚ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ। ਭੁਚਾਲ ਰਿਕਟਰ ਪੈਮਾਨੇ ‘ਤੇ 4.5 ਮਾਪਿਆ ਗਿਆ ਹੈ। ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਦੇ ਅਨੁਸਾਰ, ਕਾਰਗਿਲ ਵਿੱਚ ਦੁਪਹਿਰ 1 ਵੱਜ ਕੇ 11 ਮਿੰਟ ਤੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ। ਇਸ ਦਾ ਕੇਂਦਰ ਕਾਰਗਿਲ ਤੋਂ ਉੱਤਰ ਪੱਛਮ ਵਿੱਚ 119 ਕਿਲੋਮੀਟਰ ਹੈ। ਇਸ ਤੋਂ ਪਹਿਲਾਂ 1 ਜੁਲਾਈ ਨੂੰ ਜੰਮੂ-ਕਸ਼ਮੀਰ ਵਿੱਚ ਇੱਕੋ ਦਿਨ ਵਿੱਚ ਦੋ ਵਾਰ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਦਾ ਕੇਂਦਰ ਕਿਸ਼ਤਵਾੜ ਵਿੱਚ ਰਿਹਾ ਸੀ। ਭੂਚਾਲ ਦੇ ਝੱਟਕੇ ਮੰਗਲਵਾਰ ਦੇਰ ਰਾਤ 11:32 ਵਜੇ ਮਹਿਸੂਸ ਕੀਤੇ ਗਏ। ਦੋਦਾ ਜ਼ਿਲ੍ਹੇ ਵਿੱਚ ਵੀ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.6 ਰਹੀ ਹੈ।
ਭੂਚਾਲ ਦੇ ਝੱਟਕੇ ਤੋਂ ਬਾਅਦ ਦੇਰ ਰਾਤ ਲੋਕ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ, ਇਸ ਭੁਚਾਲ ਵਿੱਚ ਕਿਸੇ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉਸੇ ਦਿਨ ਸਵੇਰੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ। ਭੂਚਾਲ ਰਿਕਟਰ ਪੈਮਾਨੇ ‘ਤੇ 4.0 ਸੀ. ਭੂਚਾਲ ਦੇ ਝੱਟਕੇ ਸਵੇਰੇ 8.45 ਵਜੇ ਮਹਿਸੂਸ ਕੀਤੇ ਗਏ ਸੀ। 26 ਜੂਨ ਨੂੰ ਹਰਿਆਣਾ ਅਤੇ ਲੱਦਾਖ ‘ਚ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ। 26 ਜੂਨ ਨੂੰ, ਜਿੱਥੇ ਰੋਹਤਕ ਅਤੇ ਹਰਿਆਣਾ ਦੇ ਆਸ ਪਾਸ ਦੇ ਇਲਾਕਿਆਂ ਵਿੱਚ 2.8 ਮਾਪ ਦੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ, ਤਾਂ ਲਦਾਖ ‘ਚ ਦੇਰ ਸ਼ਾਮ 4.5 ਮਾਪ ਦੇ ਭੂਚਾਲ ਦੇ ਝੱਟਕੇ ਵੀ ਮਹਿਸੂਸ ਕੀਤੇ ਗਏ। 26 ਜੂਨ ਦੀ ਰਾਤ 8.15 ਵਜੇ ਲੱਦਾਖ ‘ਚ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਲੱਦਾਖ ਵਿੱਚ ਰਿਹਾ। ਭੂਚਾਲ ਦੇ ਝੱਟਕੇ ਧਰਤੀ ਦੇ 25 ਕਿਲੋਮੀਟਰ ਦੀ ਡੂੰਘਾਈ ਤੋਂ ਮਹਿਸੂਸ ਕੀਤੇ ਗਏ। ਲੱਦਾਖ ‘ਚ ਆਏ ਭੂਚਾਲ ਦੀ ਤੀਬਰਤਾ 4.5 ਸੀ। ਇਸੇ ਸਮੇਂ ਹੀ ਭੂਚਾਲ ਦੇ ਝੱਟਕੇ ਰੋਹਤਕ ਅਤੇ ਹਰਿਆਣਾ ਦੇ ਆਸ ਪਾਸ ਦੇ ਖੇਤਰ ‘ਚ ਦੁਪਹਿਰ 3.32 ਵਜੇ ਮਹਿਸੂਸ ਕੀਤੇ ਗਏ ਸੀ।